ਸਾਡੀ ਮਸੀਹੀ ਜ਼ਿੰਦਗੀ
ਹਰ ਰੋਜ਼ ਬਾਈਬਲ ਪੜ੍ਹੋ ਅਤੇ ਬੁੱਧ ਦੀ ਭਾਲ ਕਰੋ
ਪਰਮੇਸ਼ੁਰ ਦੀ ਬੁੱਧ ਇਕ ਗੁਪਤ ਧਨ ਵਾਂਗ ਹੈ। (ਕਹਾ 2:1-6) ਬੁੱਧ ਹੋਣ ਕਰਕੇ ਅਸੀਂ ਸਮਝਦਾਰੀ ਤੋਂ ਕੰਮ ਲੈ ਪਾਉਂਦੇ ਹਾਂ ਅਤੇ ਸਹੀ ਫ਼ੈਸਲੇ ਕਰ ਪਾਉਂਦੇ ਹਾਂ। ਬੁੱਧ ਕਰਕੇ ਸਾਡੀ ਰਾਖੀ ਹੁੰਦੀ ਹੈ। ਇਸ ਕਰਕੇ ਇਹ “ਸਭ ਤੋਂ ਜ਼ਰੂਰੀ ਹੈ।” (ਕਹਾ 4:5-7) ਪਰਮੇਸ਼ੁਰ ਦੇ ਬਚਨ ਵਿਚ ਲੁਕੇ ਖ਼ਜ਼ਾਨੇ ਨੂੰ ਲੱਭਣ ਲਈ ਮਿਹਨਤ ਲੱਗਦੀ ਹੈ। ਇਸ ਲਈ ਸਾਨੂੰ ਸਭ ਤੋਂ ਪਹਿਲਾਂ “ਦਿਨ-ਰਾਤ” ਯਾਨੀ ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਨਾ ਚਾਹੀਦਾ ਹੈ। (ਯਹੋ 1:8) ਉਹ ਗੱਲਾਂ ਲਿਖ ਜੋ ਬਾਕਾਇਦਾ ਪਰਮੇਸ਼ੁਰ ਦਾ ਬਚਨ ਪੜ੍ਹਨ ਅਤੇ ਇਸ ਨੂੰ ਮਜ਼ੇਦਾਰ ਬਣਾਉਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ।
ਪਰਮੇਸ਼ੁਰ ਦੇ ਬਚਨ ਨੂੰ ਪਿਆਰ ਕਰਨ ਵਾਲੇ ਨੌਜਵਾਨ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਇਨ੍ਹਾਂ ਨੌਜਵਾਨਾਂ ਨੂੰ ਹਰ ਰੋਜ਼ ਬਾਈਬਲ ਪੜ੍ਹਨ ਵਿਚ ਕਿਹੜੀਆਂ ਮੁਸ਼ਕਲਾਂ ਆਈਆਂ ਅਤੇ ਉਨ੍ਹਾਂ ਦੀ ਮਦਦ ਕਿਵੇਂ ਹੋਈ?
-
ਮੈਲੇਨੀ
-
ਸੈਮੂਏਲ
-
ਸਿਲੀਨ
-
ਰਫਾਇਲੋ
ਬਾਈਬਲ ਪੜ੍ਹਾਈ ਦਾ ਮੇਰਾ ਸ਼ਡਿਉਲ: