ਸਾਡੀ ਮਸੀਹੀ ਜ਼ਿੰਦਗੀ
ਬਾਈਬਲ ਸਟੱਡੀ ਬਾਰੇ ਜਾਣਕਾਰੀ ਦੇਣ ਵਾਲੀਆਂ ਵੀਡੀਓ ਕਿਵੇਂ ਵਰਤੀਏ?
ਸਾਡੇ ਕੋਲ ਪ੍ਰਚਾਰ ਵਿਚ ਵਰਤਣ ਲਈ ਚਾਰ ਬਾਈਬਲ ਸਟੱਡੀ ਲਈ ਵੀਡੀਓ ਹਨ। ਇਹ ਵੀਡੀਓ ਕਿਉਂ ਬਣਾਏ ਗਏ ਹਨ?
-
ਬਾਈਬਲ ਕਿਉਂ ਪੜ੍ਹੀਏ?—ਪੂਰੀ ਵੀਡੀਓ ਇਸ ਮਕਸਦ ਨਾਲ ਤਿਆਰ ਕੀਤੀ ਗਈ ਹੈ ਕਿ ਹਰ ਧਰਮ ਦੇ ਲੋਕਾਂ ਦੀ ਬਾਈਬਲ ਵਿਚ ਦਿਲਚਸਪੀ ਜਾਗੇ। ਵੀਡੀਓ ਦੇਖਣ ਵਾਲੇ ਨੂੰ ਹੱਲਾਸ਼ੇਰੀ ਮਿਲੇਗੀ ਕਿ ਉਹ ਬਾਈਬਲ ਵਿੱਚੋਂ ਜ਼ਿੰਦਗੀ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਜਾਣੇ। ਇਸ ਵੀਡੀਓ ਵਿਚ ਅਜਿਹੇ ਇਕ ਸਵਾਲ ਦਾ ਜਵਾਬ ਦਿੱਤਾ ਗਿਆ ਹੈ। ਇਸ ਵਿਚ ਇਹ ਵੀ ਸਮਝਾਇਆ ਗਿਆ ਹੈ ਕਿ ਉਹ ਬਾਈਬਲ ਸਟੱਡੀ ਲਈ ਕਿਵੇਂ ਪੁੱਛ ਸਕਦਾ ਹੈ।
-
ਬਾਈਬਲ ਕਿਉਂ ਪੜ੍ਹੀਏ? (ਛੋਟੀ ਵੀਡੀਓ) ਦਾ ਮਕਸਦ ਵੀ ਉਹੀ ਹੈ ਜੋ ਪੂਰੀ ਵੀਡੀਓ ਦਾ ਹੈ। ਫ਼ਰਕ ਸਿਰਫ਼ ਇਨ੍ਹਾਂ ਹੈ ਕਿ ਇਹ ਵੀਡੀਓ ਲਗਭਗ 1:15 ਮਿੰਟ ਦੀ ਹੈ। ਇਹ ਉਨ੍ਹਾਂ ਇਲਾਕਿਆਂ ਵਿਚ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ ਜਿੱਥੇ ਲੋਕਾਂ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ।
-
ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਾ ਮਕਸਦ ਹੈ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਲੋਕਾਂ ਵਿਚ ਦਿਲਚਸਪੀ ਜਗਾਉਣੀ। ਸਟੱਡੀ ਬਾਰੇ ਲੋਕਾਂ ਦੇ ਦਿਲ ਵਿਚ ਜੋ ਸਵਾਲ ਖੜ੍ਹੇ ਹੁੰਦੇ ਹਨ, ਉਨ੍ਹਾਂ ਵਿੱਚੋਂ ਕੁਝ ਸਵਾਲਾਂ ਦੇ ਜਵਾਬ ਇਸ ਵੀਡੀਓ ਵਿਚ ਦਿੱਤੇ ਗਏ ਹਨ, ਜਿਵੇਂ ਕਿ ਉਹ ਬਾਈਬਲ ਸਟੱਡੀ ਲਈ ਕਿਵੇਂ ਪੁੱਛ ਸਕਦੇ ਹਨ।
-
ਆਓ ਬਾਈਬਲ ਤੋਂ ਸਿੱਖੀਏ ਵੀਡੀਓ ਬਾਈਬਲ ਵਿਦਿਆਰਥੀ ਨੂੰ ਦਿਖਾਉਣ ਲਈ ਤਿਆਰ ਕੀਤੀ ਗਈ ਹੈ। ਭਾਵੇਂ ਇਸ ਵੀਡੀਓ ਦਾ ਜ਼ਿਕਰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਸਫ਼ਾ ਦੋ ʼਤੇ ਕੀਤਾ ਹੋਇਆ ਹੈ, ਪਰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਤੋਂ ਚਰਚਾ ਕਰਦੇ ਵੇਲੇ ਇਹ ਦਿਖਾਈ ਜਾ ਸਕਦੀ ਹੈ। ਇਸ ਵੀਡੀਓ ਵਿਚ ਦੱਸਿਆ ਗਿਆ ਹੈ ਕਿ ਕਿਤਾਬ ਵਿਚ ਕਿਨ੍ਹਾਂ ਵਿਸ਼ਿਆਂ ʼਤੇ ਚਰਚਾ ਕੀਤੀ ਜਾਵੇਗੀ ਅਤੇ ਇਹ ਚਰਚਾ ਕਿਵੇਂ ਹੋਵੇਗੀ।
ਭਾਵੇਂ ਹਰ ਵੀਡੀਓ ਦਾ ਇਕ ਅਲੱਗ ਮਕਸਦ ਹੈ, ਪਰ ਇਹ ਲੋਕਾਂ ਨੂੰ ਕਦੀ ਵੀ ਦਿਖਾਈਆਂ ਜਾਂ ਭੇਜੀਆਂ ਜਾ ਸਕਦੀਆਂ ਹਨ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਅਤੇ ਪ੍ਰਚਾਰ ਵਿਚ ਵਰਤਣ।