ਸਾਡੀ ਮਸੀਹੀ ਜ਼ਿੰਦਗੀ
ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
ਅਸੀਂ ਹਰ ਰੋਜ਼ ਬਹੁਤ ਸਾਰੇ ਫ਼ੈਸਲੇ ਕਰਦੇ ਹਾਂ। ਦੁਨੀਆਂ ਦੇ ਲੋਕ ਅਕਸਰ ਭਾਵਨਾਵਾਂ ਵਿਚ ਵਹਿ ਕੇ ਜਾਂ ਭੀੜ ਪਿੱਛੇ ਲੱਗ ਕੇ ਫ਼ੈਸਲੇ ਕਰਦੇ ਹਨ। (ਕੂਚ 23:2; ਕਹਾ 28:26) ਪਰ ਯਹੋਵਾਹ ʼਤੇ ਭਰੋਸਾ ਕਰਨ ਵਾਲੇ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ‘ਉਸ ਨੂੰ ਧਿਆਨ ਵਿਚ ਰੱਖਦੇ’ ਹਨ ਯਾਨੀ ਬਾਈਬਲ ਦੇ ਅਸੂਲਾਂ ਮੁਤਾਬਕ ਫ਼ੈਸਲੇ ਲੈਂਦੇ ਹਨ।—ਕਹਾ 3:5, 6.
ਹੇਠਾਂ ਦਿੱਤੀ ਹਰ ਆਇਤ ਤੋਂ ਬਾਅਦ ਕੋਈ ਹਾਲਾਤ ਲਿਖੋ ਜਿਸ ਵਿਚ ਤੁਸੀਂ ਉਸ ਆਇਤ ਨੂੰ ਲਾਗੂ ਕਰ ਕੇ ਸਹੀ ਫ਼ੈਸਲਾ ਕਰ ਸਕਦੇ ਹੋ।
ਨਿਹਚਾ ਕਰਨ ਵਾਲਿਆਂ ਦੀ ਰੀਸ ਕਰੋ, ਨਾ ਕਿ ਨਿਹਚਾ ਨਾ ਕਰਨ ਵਾਲਿਆਂ ਦੀ—ਮੂਸਾ, ਨਾ ਕਿ ਫ਼ਿਰਊਨ ਦੀ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲ ਦਾ ਜਵਾਬ ਦਿਓ:
ਬਾਈਬਲ ਦੀ ਇਕ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਭਰਾ ਸਹੀ ਫ਼ੈਸਲਾ ਕਿਵੇਂ ਲੈ ਸਕਿਆ?