ਰੱਬ ਦਾ ਬਚਨ ਖ਼ਜ਼ਾਨਾ ਹੈ
ਹਰ ਮਾਮਲੇ ਵਿਚ ਯਹੋਵਾਹ ʼਤੇ ਭਰੋਸਾ ਰੱਖੋ
ਆਸਾ ਨੇ ਵੱਡੀ ਫ਼ੌਜ ਨੂੰ ਹਰਾਉਣ ਲਈ ਯਹੋਵਾਹ ʼਤੇ ਭਰੋਸਾ ਰੱਖਿਆ (2 ਇਤਿ 14:9-12; w21.03 5 ਪੈਰਾ 12)
ਪਰ ਬਾਅਦ ਵਿਚ ਆਸਾ ਨੇ ਛੋਟੀ ਜਿਹੀ ਫ਼ੌਜ ਨੂੰ ਹਰਾਉਣ ਲਈ ਸੀਰੀਆ ʼਤੇ ਭਰੋਸਾ ਰੱਖਿਆ (2 ਇਤਿ 16:1-3; w21.03 5 ਪੈਰਾ 13)
ਆਸਾ ਨੇ ਯਹੋਵਾਹ ਤੋਂ ਮਦਦ ਨਹੀਂ ਮੰਗੀ, ਇਸ ਕਰਕੇ ਯਹੋਵਾਹ ਉਸ ਤੋਂ ਖ਼ੁਸ਼ ਨਹੀਂ ਸੀ (2 ਇਤਿ 16:7-9)
ਹੋ ਸਕਦਾ ਹੈ ਕਿ ਜਦੋਂ ਜ਼ਿੰਦਗੀ ਵਿਚ ਵੱਡੇ-ਵੱਡੇ ਫ਼ੈਸਲੇ ਲੈਣੇ ਹੁੰਦੇ ਹਨ, ਤਾਂ ਅਸੀਂ ਯਹੋਵਾਹ ʼਤੇ ਭਰੋਸਾ ਰੱਖੀਏ। ਪਰ ਛੋਟੇ-ਛੋਟੇ ਮਾਮਲਿਆਂ ਵਿਚ ਫ਼ੈਸਲੇ ਲੈਂਦੇ ਵੇਲੇ ਕੀ? ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜ਼ਿੰਦਗੀ ਦੇ ਹਰ ਮਾਮਲੇ ਵਿਚ ਯਹੋਵਾਹ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਕਰੀਏ।—ਕਹਾ 3:5, 6; w21.03 6 ਪੈਰਾ 14.