ਰੱਬ ਦਾ ਬਚਨ ਖ਼ਜ਼ਾਨਾ ਹੈ
“ਮੇਰਾ ਦਿਲ ਹਮੇਸ਼ਾ ਇਸ ਵੱਲ ਲੱਗਾ ਰਹੇਗਾ”
ਯਹੋਵਾਹ ਨੇ ਆਪਣੇ ਲਈ ਭਵਨ ਚੁਣਿਆ (2 ਇਤਿ 7:11, 12)
ਯਹੋਵਾਹ ਦਾ ਦਿਲ ਹਮੇਸ਼ਾ ਭਵਨ ਵੱਲ ਲੱਗਾ ਰਹਿਣਾ ਸੀ ਯਾਨੀ ਉਸ ਨੂੰ ਹਮੇਸ਼ਾ ਇਸ ਗੱਲ ਦੀ ਪਰਵਾਹ ਸੀ ਕਿ ਉਸ ਦੇ ਭਵਨ ਵਿਚ ਕੀ ਹੋ ਰਿਹਾ ਸੀ (2 ਇਤਿ 7:16; w02 11/15 5 ਪੈਰਾ 1)
ਜੇ ਲੋਕਾਂ ਨੇ “ਪੂਰੇ ਦਿਲ ਨਾਲ” ਯਹੋਵਾਹ ਅੱਗੇ ਚੱਲਣਾ ਛੱਡ ਦੇਣਾ ਸੀ, ਤਾਂ ਉਸ ਨੇ ਆਪਣਾ ਭਵਨ ਨਾਸ਼ ਹੋਣ ਦੇਣਾ ਸੀ (2 ਇਤਿ 6:14; 7:19-21; it-2 1077-1078)
ਮੰਦਰ ਦੇ ਉਦਘਾਟਨ ਵੇਲੇ ਲੋਕਾਂ ਨੇ ਆਪਣੇ ਦਿਲਾਂ ਵਿਚ ਸੋਚਿਆ ਹੋਣਾ ਕਿ ਉਹ ਹਮੇਸ਼ਾ ਸਿਰਫ਼ ਯਹੋਵਾਹ ਦੀ ਭਗਤੀ ਕਰਨਗੇ। ਅਫ਼ਸੋਸ ਦੀ ਗੱਲ ਹੈ ਕਿ ਯਹੋਵਾਹ ਦੀ ਭਗਤੀ ਲਈ ਹੌਲੀ-ਹੌਲੀ ਉਨ੍ਹਾਂ ਦਾ ਜੋਸ਼ ਠੰਢਾ ਪੈ ਗਿਆ।
ਖ਼ੁਦ ਨੂੰ ਪੁੱਛੋ, ‘ਮੈਂ ਕਿਵੇਂ ਜ਼ਾਹਰ ਕਰਦਾ ਹਾਂ ਕਿ ਮੈਂ ਪੂਰੇ ਦਿਲੋਂ ਯਹੋਵਾਹ ਦੀ ਭਗਤੀ ਕਰਦਾ ਹਾਂ?’