Skip to content

Skip to table of contents

1-7 ਅਪ੍ਰੈਲ

ਜ਼ਬੂਰ 23-25

1-7 ਅਪ੍ਰੈਲ

ਗੀਤ 4 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਯਹੋਵਾਹ ਮੇਰਾ ਚਰਵਾਹਾ ਹੈ”

(10 ਮਿੰਟ)

ਯਹੋਵਾਹ ਸਾਡੀ ਅਗਵਾਈ ਕਰਦਾ ਹੈ (ਜ਼ਬੂ 23:1-3; w11 5/1 31 ਪੈਰਾ 3)

ਯਹੋਵਾਹ ਸਾਨੂੰ ਸੁਰੱਖਿਅਤ ਰੱਖਦਾ ਹੈ (ਜ਼ਬੂ 23:4; w11 5/1 31 ਪੈਰਾ 4)

ਯਹੋਵਾਹ ਸਾਨੂੰ ਰਜਾਉਂਦਾ ਹੈ (ਜ਼ਬੂ 23:5; w11 5/1 31 ਪੈਰਾ 5)

ਜਿਵੇਂ ਇਕ ਚੰਗਾ ਚਰਵਾਹਾ ਆਪਣੀਆਂ ਭੇਡਾਂ ਦਾ ਖ਼ਿਆਲ ਰੱਖਦਾ ਹੈ, ਠੀਕ ਉਸੇ ਤਰ੍ਹਾਂ ਯਹੋਵਾਹ ਵੀ ਆਪਣੇ ਸੇਵਕਾਂ ਦਾ ਖ਼ਿਆਲ ਰੱਖਦਾ ਹੈ।

ਖ਼ੁਦ ਨੂੰ ਪੁੱਛੋ, ‘ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਮੇਰਾ ਖ਼ਿਆਲ ਰੱਖਿਆ ਹੈ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 23:3​—“ਸਹੀ ਰਾਹ” ਕੀ ਹੈ ਅਤੇ ਉਸ ʼਤੇ ਚੱਲਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (w11 2/15 24 ਪੈਰੇ 1-3)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ। ਇਕ ਅਜਿਹੇ ਵਿਅਕਤੀ ਨੂੰ ਬਾਈਬਲ ਦੀ ਕੋਈ ਆਇਤ ਦਿਖਾ ਕੇ ਹੌਸਲਾ ਦਿਓ ਜਿਸ ਨੂੰ ਵਾਤਾਵਰਣ ਦਾ ਫ਼ਿਕਰ ਹੈ। (lmd ਪਾਠ 2 ਨੁਕਤਾ 5)

5. ਦੁਬਾਰਾ ਮਿਲਣਾ

(4 ਮਿੰਟ) ਘਰ-ਘਰ ਪ੍ਰਚਾਰ। ਜਿਸ ਵਿਅਕਤੀ ਨੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਲਿਆ ਸੀ, ਉਸ ਨੂੰ ਦੱਸੋ ਕਿ ਇਸ ਤੋਂ ਬਾਈਬਲ ਦਾ ਅਧਿਐਨ ਕਿਵੇਂ ਕੀਤਾ ਜਾਂਦਾ ਹੈ। (lmd ਪਾਠ 9 ਨੁਕਤਾ 3)

6. ਚੇਲੇ ਬਣਾਉਣੇ

ਸਾਡੀ ਮਸੀਹੀ ਜ਼ਿੰਦਗੀ

ਗੀਤ 54

7. ਅਸੀਂ ਅਜਨਬੀਆਂ ਦੀ ਆਵਾਜ਼ ਨਹੀਂ ਸੁਣਦੇ

(15 ਮਿੰਟ) ਚਰਚਾ।

ਭੇਡਾਂ ਆਪਣੇ ਚਰਵਾਹੇ ਦੀ ਆਵਾਜ਼ ਪਛਾਣਦੀਆਂ ਹਨ ਅਤੇ ਉਸ ਦੇ ਪਿੱਛੇ-ਪਿੱਛੇ ਜਾਂਦੀਆਂ ਹਨ। ਪਰ ਕਿਸੇ ਅਜਨਬੀ ਦੀ ਆਵਾਜ਼ ਸੁਣ ਕੇ ਉਹ ਦੂਰ ਭੱਜ ਜਾਂਦੀਆਂ ਹਨ। (ਯੂਹੰ 10:5) ਇਸੇ ਤਰ੍ਹਾਂ ਅਸੀਂ ਆਪਣੇ ਚਰਵਾਹਿਆਂ ਯਹੋਵਾਹ ਅਤੇ ਯਿਸੂ ਦੀ ਆਵਾਜ਼ ਸੁਣਦੇ ਹਾਂ ਜੋ ਸਾਨੂੰ ਪਿਆਰ ਕਰਦੇ ਹਨ ਅਤੇ ਜਿਨ੍ਹਾਂ ʼਤੇ ਅਸੀਂ ਭਰੋਸਾ ਕਰ ਸਕਦੇ ਹਾਂ। (ਜ਼ਬੂ 23:1; ਯੂਹੰ 10:11) ਅਸੀਂ ਅਜਨਬੀਆਂ ਦੀ ਆਵਾਜ਼ ਨਹੀਂ ਸੁਣਦੇ ਜੋ “ਧੋਖਾ ਦੇਣ ਵਾਲੀਆਂ ਗੱਲਾਂ” ਕਰ ਕੇ ਸਾਡੀ ਨਿਹਚਾ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ।​—2 ਪਤ 2:1, 3.

ਉਤਪਤ ਅਧਿਆਇ 3 ਵਿਚ ਉਸ ਸਮੇਂ ਬਾਰੇ ਦੱਸਿਆ ਗਿਆ ਹੈ ਜਦੋਂ ਧਰਤੀ ʼਤੇ ਪਹਿਲੀ ਵਾਰ ਇਕ ਅਜਨਬੀ ਦੀ ਆਵਾਜ਼ ਸੁਣੀ ਗਈ ਸੀ। ਉਹ ਅਜਨਬੀ ਸ਼ੈਤਾਨ ਸੀ। ਉਸ ਨੇ ਆਪਣੀ ਪਛਾਣ ਲੁਕਾਉਣ ਲਈ ਇਕ ਸੱਪ ਰਾਹੀਂ ਹੱਵਾਹ ਨਾਲ ਗੱਲ ਕੀਤੀ ਸੀ। ਸ਼ੈਤਾਨ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਹੱਵਾਹ ਦਾ ਦੋਸਤ ਹੈ। ਉਸ ਨੇ ਯਹੋਵਾਹ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਉਸ ਦੇ ਇਰਾਦਿਆਂ ʼਤੇ ਸਵਾਲ ਖੜ੍ਹਾ ਕੀਤਾ। ਅਫ਼ਸੋਸ ਦੀ ਗੱਲ ਹੈ ਕਿ ਹੱਵਾਹ ਉਸ ਦੀਆਂ ਗੱਲਾਂ ਵਿਚ ਆ ਗਈ ਜਿਸ ਕਰਕੇ ਉਸ ʼਤੇ ਅਤੇ ਉਸ ਦੇ ਪਰਿਵਾਰ ʼਤੇ ਮੁਸੀਬਤਾਂ ਦੀ ਪਹਾੜ ਟੁੱਟ ਗਿਆ।

ਸ਼ੈਤਾਨ ਅੱਜ ਯਹੋਵਾਹ ਅਤੇ ਉਸ ਦੇ ਸੰਗਠਨ ਬਾਰੇ ਗ਼ਲਤ ਜਾਣਕਾਰੀ ਅਤੇ ਝੂਠ ਫੈਲਾ ਰਿਹਾ ਹੈ ਤਾਂਕਿ ਸਾਡਾ ਉਨ੍ਹਾਂ ਤੋਂ ਭਰੋਸਾ ਉੱਠ ਜਾਵੇ। ਜਦੋਂ ਸਾਨੂੰ ਅਜਨਬੀਆਂ ਦੀ ਆਵਾਜ਼ ਸੁਣਾਈ ਦੇਵੇ, ਤਾਂ ਸਾਨੂੰ ਉਸੇ ਵੇਲੇ ਭੱਜ ਜਾਣਾ ਚਾਹੀਦਾ ਹੈ। ਸਾਨੂੰ ਬਿਲਕੁਲ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਉਹ ਕੀ ਕਹਿ ਰਹੇ ਹਨ। ਸਾਨੂੰ ਉਨ੍ਹਾਂ ਦੀ ਇਕ ਵੀ ਗੱਲ ਨਹੀਂ ਸੁਣਨੀ ਚਾਹੀਦੀ। ਜ਼ਰਾ ਸੋਚੋ, ਹੱਵਾਹ ਨੂੰ ਬਹਿਕਾਉਣ ਲਈ ਸ਼ੈਤਾਨ ਨੇ ਕਿੰਨੀ ਕੁ ਗੱਲ ਕੀਤੀ ਸੀ? (ਉਤ 3:1, 4, 5) ਪਰ ਉਦੋਂ ਕੀ ਜਦੋਂ ਕੋਈ ਅਜਿਹਾ ਵਿਅਕਤੀ ਯਹੋਵਾਹ ਦੇ ਸੰਗਠਨ ਬਾਰੇ ਗ਼ਲਤ ਗੱਲਾਂ ਕਰਦਾ ਹੈ ਜਿਸ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਜੋ ਸਾਨੂੰ ਪਿਆਰ ਕਰਦਾ ਹੈ ਅਤੇ ਜਿਸ ਦਾ ਇਰਾਦਾ ਗ਼ਲਤ ਨਹੀਂ ਹੈ?

“ਅਜਨਬੀਆਂ ਦੀ ਆਵਾਜ਼” ਨਾ ਸੁਣੋ ਨਾਂ ਦੀ ਵੀਡੀਓ ਚਲਾਓ ਫਿਰ ਹਾਜ਼ਰੀਨ ਤੋਂ ਪੁੱਛੋ:

ਜਦੋਂ ਗ੍ਰੇਸ ਦੇ ਮੰਮੀ ਨੇ ਉਸ ਨੂੰ ਯਹੋਵਾਹ ਦੇ ਸੰਗਠਨ ਬਾਰੇ ਗ਼ਲਤ ਗੱਲਾਂ ਦੱਸਣੀਆਂ ਚਾਹੀਆਂ, ਤਾਂ ਉਸ ਨੇ ਕੀ ਕੀਤਾ? ਇਸ ਤੋਂ ਤੁਸੀਂ ਕੀ ਸਿੱਖਿਆ?

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff ਪਾਠ 54

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 123 ਅਤੇ ਪ੍ਰਾਰਥਨਾ