22-28 ਅਪ੍ਰੈਲ
ਜ਼ਬੂਰ 32-33
ਗੀਤ 103 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਸਾਨੂੰ ਗੰਭੀਰ ਪਾਪ ਕਿਉਂ ਕਬੂਲ ਕਰਨੇ ਚਾਹੀਦੇ ਹਨ?
(10 ਮਿੰਟ)
ਜਦੋਂ ਦਾਊਦ ਨੇ ਆਪਣਾ ਪਾਪ ਲੁਕਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਦੁਖੀ ਰਹਿਣ ਲੱਗ ਪਿਆ। ਸ਼ਾਇਦ ਇਹ ਉਦੋਂ ਦੀ ਗੱਲ ਹੈ ਜਦੋਂ ਉਸ ਨੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ ਸੀ (ਜ਼ਬੂ 32:3, 4; w93 3/15 9 ਪੈਰਾ 7)
ਦਾਊਦ ਨੇ ਯਹੋਵਾਹ ਸਾਮ੍ਹਣੇ ਆਪਣਾ ਪਾਪ ਕਬੂਲ ਕੀਤਾ ਅਤੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ (ਜ਼ਬੂ 32:5; cl 262 ਪੈਰਾ 8)
ਯਹੋਵਾਹ ਤੋਂ ਮਾਫ਼ੀ ਮਿਲਣ ਤੋਂ ਬਾਅਦ ਦਾਊਦ ਨੂੰ ਸਕੂਨ ਮਿਲਿਆ (ਜ਼ਬੂ 32:1; w01 6/1 30 ਪੈਰਾ 1)
ਜੇ ਸਾਡੇ ਤੋਂ ਕੋਈ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਸਾਨੂੰ ਨਿਮਰਤਾ ਨਾਲ ਯਹੋਵਾਹ ਸਾਮ੍ਹਣੇ ਆਪਣਾ ਪਾਪ ਕਬੂਲ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਸਾਨੂੰ ਬਜ਼ੁਰਗਾਂ ਤੋਂ ਵੀ ਮਦਦ ਮੰਗਣੀ ਚਾਹੀਦੀ ਹੈ ਜੋ ਦੁਬਾਰਾ ਯਹੋਵਾਹ ਦੇ ਨੇੜੇ ਜਾਣ ਵਿਚ ਸਾਡੀ ਮਦਦ ਕਰਨਗੇ। (ਯਾਕੂ 5:14-16) ਇਸ ਤਰ੍ਹਾਂ ਯਹੋਵਾਹ ਸਾਨੂੰ ਰਾਹਤ ਦੇਵੇਗਾ।—ਰਸੂ 3:19.
2. ਹੀਰੇ-ਮੋਤੀ
(10 ਮਿੰਟ)
ਜ਼ਬੂ 33:6—ਇਸ ਆਇਤ ਵਿਚ ਯਹੋਵਾਹ ਦੇ ਮੂੰਹ ਦੇ “ਸਾਹ” ਦਾ ਕੀ ਮਤਲਬ ਹੈ? (w06 5/15 19 ਪੈਰਾ 13)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 33:1-22 (th ਪਾਠ 11)
4. ਨਿਮਰਤਾ—ਪੌਲੁਸ ਨੇ ਇਹ ਕਿਵੇਂ ਕੀਤਾ?
(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 4 ਦੇ ਨੁਕਤੇ 1-2 ʼਤੇ ਚਰਚਾ ਕਰੋ।
5. ਨਿਮਰਤਾ—ਪੌਲੁਸ ਦੀ ਰੀਸ ਕਰੋ
(8 ਮਿੰਟ) ਚਰਚਾ। lmd ਪਾਠ 4 ਦੇ ਨੁਕਤੇ 3-5 ਅਤੇ “ਇਹ ਵੀ ਦੇਖੋ” ਉੱਤੇ ਆਧਾਰਿਤ ਚਰਚਾ।
ਗੀਤ 74
6. ਮੰਡਲੀ ਦੀਆਂ ਲੋੜਾਂ
(15 ਮਿੰਟ)
7. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) lff ਪਾਠ 56, ਹੋਰ ਜਾਣਕਾਰੀ 6 ਅਤੇ 7