Skip to content

Skip to table of contents

29 ਅਪ੍ਰੈਲ–5 ਮਈ

ਜ਼ਬੂਰ 34-35

29 ਅਪ੍ਰੈਲ–5 ਮਈ

ਗੀਤ 10 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਹਰ ਸਮੇਂ ਯਹੋਵਾਹ ਦੀ ਮਹਿਮਾ ਕਰੋ”

(10 ਮਿੰਟ)

ਦਾਊਦ ਨੇ ਹਮੇਸ਼ਾ ਯਹੋਵਾਹ ਦੀ ਮਹਿਮਾ ਕੀਤੀ, ਉਦੋਂ ਵੀ ਜਦੋਂ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਸੀ (ਜ਼ਬੂ 34:1; w07 3/1 22 ਪੈਰਾ 11)

ਦਾਊਦ ਨੇ ਆਪਣੇ ʼਤੇ ਨਹੀਂ, ਸਗੋਂ ਯਹੋਵਾਹ ʼਤੇ ਮਾਣ ਕੀਤਾ (ਜ਼ਬੂ. 34:2-4; w07 3/1 23 ਪੈਰਾ 13)

ਦਾਊਦ ਦੇ ਮੂੰਹੋਂ ਯਹੋਵਾਹ ਦੀ ਮਹਿਮਾ ਸੁਣ ਕੇ ਉਸ ਦੇ ਸਾਥੀਆਂ ਦੀ ਨਿਹਚਾ ਮਜ਼ਬੂਤ ਹੋਈ (ਜ਼ਬੂ 34:5; w07 3/1 23 ਪੈਰਾ 15)

ਜਦੋਂ ਦਾਊਦ, ਅਬੀਮਲਕ ਤੋਂ ਬਚ ਕੇ ਉਜਾੜ ਵਿਚ ਭੱਜ ਗਿਆ ਸੀ, ਤਾਂ 400 ਆਦਮੀ ਉਸ ਨੂੰ ਮਿਲਣ ਗਏ ਜੋ ਰਾਜਾ ਸ਼ਾਊਲ ਦੇ ਰਾਜ ਤੋਂ ਖ਼ੁਸ਼ ਨਹੀਂ ਸਨ। (1 ਸਮੂ. 22:1, 2) ਦਾਊਦ ਨੇ ਸ਼ਾਇਦ ਇਨ੍ਹਾਂ ਲੋਕਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਜ਼ਬੂਰ ਲਿਖਿਆ ਸੀ।​—ਜ਼ਬੂ. 34, ਸਿਰਲੇਖ।

ਖ਼ੁਦ ਨੂੰ ਪੁੱਛੋ, ‘ਅਗਲੀ ਸਭਾ ਵਿਚ ਕਿਸੇ ਨਾਲ ਗੱਲ ਕਰਦਿਆਂ ਮੈਂ ਯਹੋਵਾਹ ਦੀ ਤਾਰੀਫ਼ ਕਿਵੇਂ ਕਰ ਸਕਦਾ ਹਾਂ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 35:19​—ਦਾਊਦ ਦੀ ਇਸ ਬੇਨਤੀ ਦਾ ਕੀ ਮਤਲਬ ਸੀ ਕਿ ਯਹੋਵਾਹ ਉਸ ਦੇ ਦੁਸ਼ਮਣਾਂ ਨੂੰ ‘ਅੱਖ ਨਾ ਮਾਰਨ ਦੇਵੇ’? (w06 5/15 20 ਪੈਰਾ 1)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਤੁਹਾਡੇ ਗਵਾਹੀ ਦੇਣ ਤੋਂ ਪਹਿਲਾਂ ਹੀ ਗੱਲਬਾਤ ਖ਼ਤਮ ਹੋ ਜਾਂਦੀ ਹੈ। (lmd ਪਾਠ 1 ਨੁਕਤਾ 4)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ। (lmd ਪਾਠ 2 ਨੁਕਤਾ 4)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਪ੍ਰਦਰਸ਼ਨ। ijwfq 59​—ਵਿਸ਼ਾ: ਯਹੋਵਾਹ ਦੇ ਗਵਾਹ ਇਹ ਕਿਵੇਂ ਤੈਅ ਕਰਦੇ ਹਨ ਕਿ ਕੋਈ ਦਿਨ-ਤਿਉਹਾਰ ਮਨਾਉਣਾ ਚਾਹੀਦਾ ਹੈ ਜਾਂ ਨਹੀਂ? (th ਪਾਠ 17)

ਸਾਡੀ ਮਸੀਹੀ ਜ਼ਿੰਦਗੀ

ਗੀਤ 59

7. ਮੀਟਿੰਗਾਂ ਵਿਚ ਯਹੋਵਾਹ ਦੀ ਤਾਰੀਫ਼ ਕਰਨ ਦੇ ਤਿੰਨ ਤਰੀਕੇ

(15 ਮਿੰਟ) ਚਰਚਾ।

ਯਹੋਵਾਹ ਦੀ ਤਾਰੀਫ਼ ਕਰਨ ਦਾ ਸਭ ਤੋਂ ਵਧੀਆ ਮੌਕਾ ਸਾਨੂੰ ਮੀਟਿੰਗਾਂ ਵਿਚ ਮਿਲਦਾ ਹੈ। ਆਓ ਆਪਾਂ ਗੌਰ ਕਰੀਏ ਕਿ ਅਸੀਂ ਕਿਨ੍ਹਾਂ ਤਿੰਨ ਤਰੀਕਿਆਂ ਨਾਲ ਉਸ ਦੀ ਤਾਰੀਫ਼ ਕਰ ਸਕਦੇ ਹਾਂ।

ਦੂਜਿਆਂ ਨਾਲ ਗੱਲ ਕਰਦੇ ਵੇਲੇ: ਯਹੋਵਾਹ ਦੀ ਭਲਾਈ ਬਾਰੇ ਗੱਲ ਕਰੋ। (ਜ਼ਬੂ 145:1, 7) ਕੀ ਤੁਸੀਂ ਅਜਿਹੀ ਕੋਈ ਗੱਲ ਪੜ੍ਹੀ ਜਾਂ ਸੁਣੀ ਹੈ ਜਿਸ ਤੋਂ ਤੁਹਾਨੂੰ ਫ਼ਾਇਦਾ ਹੋਇਆ? ਕੀ ਪ੍ਰਚਾਰ ਵਿਚ ਤੁਹਾਨੂੰ ਕੋਈ ਵਧੀਆ ਤਜਰਬਾ ਹੋਇਆ? ਕੀ ਤੁਹਾਨੂੰ ਕਿਸੇ ਨੇ ਅਜਿਹੀ ਕੋਈ ਗੱਲ ਕਹੀ ਜਾਂ ਤੁਹਾਡੇ ਲਈ ਕੁਝ ਅਜਿਹਾ ਕੀਤਾ ਜਿਸ ਤੋਂ ਤੁਹਾਨੂੰ ਹੌਸਲਾ ਮਿਲਿਆ? ਕੀ ਸ੍ਰਿਸ਼ਟੀ ਦੀ ਕੋਈ ਚੀਜ਼ ਦੇਖ ਕੇ ਤੁਸੀਂ ਇਕਦਮ ਹੈਰਾਨ ਰਹਿ ਗਏ? ਇਹ ਸਭ ਯਹੋਵਾਹ ਵੱਲੋਂ ਤੋਹਫ਼ੇ ਹਨ। (ਯਾਕੂ 1:17) ਇਨ੍ਹਾਂ ਬਾਰੇ ਦੂਜਿਆਂ ਨਾਲ ਗੱਲ ਕਰਨ ਲਈ ਕਿਉਂ ਨਾ ਤੁਸੀਂ ਮੀਟਿੰਗਾਂ ਵਿਚ ਥੋੜ੍ਹਾ ਜਲਦੀ ਆਓ।

ਟਿੱਪਣੀਆਂ ਦੇ ਕੇ: ਹਰ ਮੀਟਿੰਗ ਵਿਚ ਘੱਟੋ-ਘੱਟ ਇਕ ਜਵਾਬ ਦੇਣ ਦੀ ਕੋਸ਼ਿਸ਼ ਕਰੋ। (ਜ਼ਬੂ 26:12) ਤੁਸੀਂ ਸਵਾਲ ਦਾ ਸਿੱਧਾ ਜਵਾਬ ਦੇ ਸਕਦੇ ਹੋ ਜਾਂ ਇਸ ਨਾਲ ਜੁੜਿਆ ਦੂਜਾ ਨੁਕਤਾ ਦੱਸ ਸਕਦੇ ਹੋ। ਤੁਸੀਂ ਕਿਸੇ ਆਇਤ ਜਾਂ ਤਸਵੀਰ ਬਾਰੇ ਵੀ ਦੱਸ ਸਕਦੇ ਹੋ। ਜਾਂ ਤੁਸੀਂ ਇਹ ਸਮਝਾ ਸਕਦੇ ਹੋ ਕਿ ਕੋਈ ਜਾਣਕਾਰੀ ਕਿਵੇਂ ਲਾਗੂ ਕੀਤੀ ਜਾ ਸਕਦੀ ਹੈ। ਜਿਸ ਪੈਰੇ ਦਾ ਤੁਸੀਂ ਜਵਾਬ ਦੇਣਾ ਚਾਹੁੰਦੇ ਹੋ, ਸ਼ਾਇਦ ਹੋਰ ਜਣੇ ਵੀ ਉਸ ਪੈਰੇ ਦਾ ਜਵਾਬ ਦੇਣ ਲਈ ਹੱਥ ਖੜ੍ਹਾ ਕਰਨ। ਇਸ ਲਈ ਪੂਰੇ ਲੇਖ ਲਈ ਇਕ ਤੋਂ ਜ਼ਿਆਦਾ ਜਵਾਬ ਤਿਆਰ ਕਰੋ। ਜੇ ਅਸੀਂ ਆਪਣਾ ਜਵਾਬ 30 ਸਕਿੰਟ ਜਾਂ ਇਸ ਤੋਂ ਘੱਟ ਸਮੇਂ ਵਿਚ ਦੇਵਾਂਗੇ, ਤਾਂ ਜ਼ਿਆਦਾ-ਤੋਂ-ਜ਼ਿਆਦਾ ਲੋਕਾਂ ਨੂੰ ਮੌਕਾ ਮਿਲੇਗਾ ਕਿ ਉਹ ‘ਪਰਮੇਸ਼ੁਰ ਨੂੰ ਉਸਤਤ ਦਾ ਬਲੀਦਾਨ’ ਚੜ੍ਹਾਉਣ।​—ਇਬ 13:15.

ਗੀਤ ਗਾ ਕੇ: ਪੂਰੇ ਜੋਸ਼ ਨਾਲ ਰਾਜ ਦੇ ਗੀਤ ਗਾਓ। (ਜ਼ਬੂ 147:1) ਸ਼ਾਇਦ ਤੁਹਾਨੂੰ ਹਰ ਮੀਟਿੰਗ ਵਿਚ ਜਵਾਬ ਦੇਣ ਦਾ ਮੌਕਾ ਨਾ ਮਿਲੇ, ਖ਼ਾਸ ਕਰਕੇ ਜੇ ਤੁਹਾਡੀ ਮੰਡਲੀ ਵੱਡੀ ਹੈ। ਪਰ ਤੁਸੀਂ ਹਰ ਮੀਟਿੰਗ ਵਿਚ ਗੀਤ ਜ਼ਰੂਰ ਗਾ ਸਕਦੇ ਹੋ। ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਵਧੀਆ ਨਹੀਂ ਗਾਉਂਦੇ, ਪਰ ਫਿਰ ਵੀ ਜੇ ਤੁਸੀਂ ਗਾਉਣ ਵਿਚ ਮਿਹਨਤ ਕਰੋਗੇ, ਤਾਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। (2 ਕੁਰਿੰ 8:12) ਮੀਟਿੰਗਾਂ ਵਿਚ ਗਾਉਣ ਲਈ ਤੁਸੀਂ ਘਰ ਵਿਚ ਪਹਿਲਾਂ ਤੋਂ ਹੀ ਤਿਆਰੀ ਕਰ ਸਕਦੇ ਹੋ।

ਸਾਡੇ ਇਤਿਹਾਸ ਦਾ ਸਫ਼ਰ​—ਗੀਤਾਂ ਦਾ ਤੋਹਫ਼ਾ, ਪਹਿਲੀ ਕਿਸ਼ਤ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

ਨਵੇਂ ਜ਼ਮਾਨੇ ਵਿਚ ਜਦੋਂ ਸਾਡੇ ਸੰਗਠਨ ਦੀ ਸ਼ੁਰੂਆਤ ਹੋਈ, ਤਾਂ ਇਹ ਕਿਵੇਂ ਦਿਖਾਇਆ ਗਿਆ ਕਿ ਗੀਤ ਗਾ ਕੇ ਯਹੋਵਾਹ ਦੀ ਤਾਰੀਫ਼ ਕਰਨੀ ਜ਼ਰੂਰੀ ਹੈ?

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff ਪਾਠ 57

ਸਮਾਪਤੀ ਟਿੱਪਣੀਆਂ (3 ਮਿੰਟ) | 2024 ਵੱਡੇ ਸੰਮੇਲਨ ਦਾ ਨਵਾਂ ਗੀਤ ਅਤੇ ਪ੍ਰਾਰਥਨਾ