Skip to content

Skip to table of contents

4-10 ਮਾਰਚ

ਜ਼ਬੂਰ 16-17

4-10 ਮਾਰਚ

ਗੀਤ 111 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ‘ਯਹੋਵਾਹ, ਤੂੰ ਸਾਰੀਆਂ ਚੰਗੀਆਂ ਚੀਜ਼ਾਂ ਦਾ ਸੋਮਾ ਹੈਂ’

(10 ਮਿੰਟ)

ਯਹੋਵਾਹ ਦੀ ਸੇਵਾ ਕਰਨ ਵਾਲਿਆਂ ਨਾਲ ਦੋਸਤੀ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ (ਜ਼ਬੂ 16:2, 3; w18.12 26 ਪੈਰਾ 11)

ਯਹੋਵਾਹ ਨਾਲ ਵਧੀਆ ਰਿਸ਼ਤਾ ਹੋਣ ਕਰਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ (ਜ਼ਬੂ 16:5, 6; w14 2/15 29 ਪੈਰਾ 4)

ਯਹੋਵਾਹ ਦੇ ਨੇੜੇ ਰਹਿਣ ਕਰਕੇ ਸਾਡੀ ਹਿਫਾਜ਼ਤ ਹੁੰਦੀ ਹੈ (ਜ਼ਬੂ 16:8, 9; w08 2/15 3 ਪੈਰੇ 2-3)

ਯਹੋਵਾਹ ਚੰਗੀਆਂ ਚੀਜ਼ਾਂ ਦਾ ਸੋਮਾ ਹੈ। ਉਸ ਦੀ ਭਗਤੀ ਸਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਹੈ। ਇਸ ਕਰਕੇ ਅਸੀਂ ਵੀ ਦਾਊਦ ਵਾਂਗ ਖ਼ੁਸ਼ ਹਾਂ।

ਖ਼ੁਦ ਨੂੰ ਪੁੱਛੋ, ‘ਸੱਚਾਈ ਵਿਚ ਆਉਣ ਤੋਂ ਬਾਅਦ ਮੇਰੀ ਜ਼ਿੰਦਗੀ ਬਿਹਤਰ ਕਿਵੇਂ ਹੋਈ ਹੈ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 17:8​—ਬਾਈਬਲ ਵਿਚ ਦਰਜ “ਅੱਖ ਦੀ ਪੁਤਲੀ” ਸ਼ਬਦਾਂ ਦਾ ਕੀ ਮਤਲਬ ਹੈ? (it-2 714)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(1 ਮਿੰਟ) ਘਰ-ਘਰ ਪ੍ਰਚਾਰ। ਮੈਮੋਰੀਅਲ ਦਾ ਸੱਦਾ-ਪੱਤਰ ਦਿਓ। (th ਪਾਠ 11)

5. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। ਮੈਮੋਰੀਅਲ ਦਾ ਸੱਦਾ-ਪੱਤਰ ਦਿਓ। ਜਦੋਂ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਨਾਂ ਦੀ ਵੀਡੀਓ ਦਿਖਾਓ ਤੇ ਚਰਚਾ ਕਰੋ। (th ਪਾਠ 9)

6. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਮੌਕਾ ਮਿਲਣ ʼਤੇ ਗਵਾਹੀ ਦੇਣੀ। ਮੈਮੋਰੀਅਲ ਦਾ ਸੱਦਾ-ਪੱਤਰ ਦਿਓ। (th ਪਾਠ 2)

7. ਚੇਲੇ ਬਣਾਉਣੇ

ਸਾਡੀ ਮਸੀਹੀ ਜ਼ਿੰਦਗੀ

ਗੀਤ 20

8. ਅਸੀਂ ਮੈਮੋਰੀਅਲ ਲਈ ਤਿਆਰੀ ਕਿਵੇਂ ਕਰ ਸਕਦੇ ਹਾਂ?

(15 ਮਿੰਟ) ਚਰਚਾ।

ਯਿਸੂ ਦਾ ਹੁਕਮ ਮੰਨਦੇ ਹੋਏ ਅਸੀਂ ਐਤਵਾਰ 24 ਮਾਰਚ ਨੂੰ ਉਸ ਦੀ ਮੌਤ ਦੀ ਯਾਦਗਾਰ ਮਨਾਵਾਂਗੇ। ਯਿਸੂ ਦੀ ਕੁਰਬਾਨੀ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਉਹ ਅਤੇ ਯਹੋਵਾਹ ਸਾਨੂੰ ਇਨਸਾਨਾਂ ਨੂੰ ਕਿੰਨਾ ਪਿਆਰ ਕਰਦੇ ਹਨ। (ਲੂਕਾ 22:19; ਯੂਹੰ. 3:16; 15:13) ਅਸੀਂ ਇਸ ਖ਼ਾਸ ਮੌਕੇ ਲਈ ਤਿਆਰੀ ਕਿਵੇਂ ਕਰ ਸਕਦੇ ਹਾਂ?

  • ਮੁਹਿੰਮ ਵਿਚ ਜੋਸ਼ ਨਾਲ ਹਿੱਸਾ ਲਓ ਅਤੇ ਲੋਕਾਂ ਨੂੰ ਖ਼ਾਸ ਭਾਸ਼ਣ ਅਤੇ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿਓ। ਆਪਣੇ ਜਾਣ-ਪਛਾਣ ਵਾਲੇ ਲੋਕਾਂ ਦੀ ਲਿਸਟ ਬਣਾਓ ਅਤੇ ਉਨ੍ਹਾਂ ਨੂੰ ਸੱਦਾ ਦਿਓ। ਜੇ ਕੋਈ ਵਿਅਕਤੀ ਕਿਸੇ ਹੋਰ ਜਗ੍ਹਾ ਰਹਿੰਦਾ ਹੈ, ਤਾਂ jw.org ʼਤੇ ਦੇਖੋ ਕਿ ਉਸ ਦੇ ਇਲਾਕੇ ਵਿਚ ਮੈਮੋਰੀਅਲ ਕਦੋਂ ਤੇ ਕਿੱਥੇ ਮਨਾਇਆ ਜਾਵੇਗਾ

  • ਮਾਰਚ ਅਤੇ ਅਪ੍ਰੈਲ ਮਹੀਨੇ ਵਿਚ ਵਧ-ਚੜ੍ਹ ਕੇ ਪ੍ਰਚਾਰ ਵਿਚ ਹਿੱਸਾ ਲਓ। ਕੀ ਤੁਸੀਂ 15 ਜਾਂ 30 ਘੰਟਿਆਂ ਦੀ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ?

  • 18 ਮਾਰਚ ਤੋਂ ਉਨ੍ਹਾਂ ਅਹਿਮ ਘਟਨਾਵਾਂ ਬਾਰੇ ਬਾਈਬਲ ਤੋਂ ਪੜ੍ਹਨਾ ਸ਼ੁਰੂ ਕਰੋ ਜੋ ਧਰਤੀ ʼਤੇ ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਹਫ਼ਤੇ ਦੌਰਾਨ ਹੋਈਆਂ ਸਨ। ਸਫ਼ੇ 6-7 ʼਤੇ “ਮੈਮੋਰੀਅਲ ਦੀ ਬਾਈਬਲ ਪੜ੍ਹਾਈ ਲਈ ਸ਼ਡਿਉਲ” ਦਿੱਤਾ ਗਿਆ ਹੈ। ਉਸ ਵਿਚ ਹਰ ਰੋਜ਼ ਕੁਝ ਆਇਤਾਂ ਤੇ ਜਾਣਕਾਰੀ ਪੜ੍ਹਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਤੁਸੀਂ ਤੈਅ ਕਰ ਸਕਦੇ ਹੋ ਕਿ ਤੁਸੀਂ ਹਰ ਰੋਜ਼ ਕਿੰਨੀ ਜਾਣਕਾਰੀ ਪੜ੍ਹੋਗੇ

  • ਮੈਮੋਰੀਅਲ ਵਾਲੇ ਦਿਨ jw.org ʼਤੇ “ਬਾਈਬਲ ਹਵਾਲੇ ਦੀ ਚਰਚਾ” ਉੱਤੇ ਦਿੱਤਾ ਉਹ ਪ੍ਰੋਗ੍ਰਾਮ ਦੇਖੋ ਜੋ ਖ਼ਾਸ ਕਰਕੇ ਉਸੇ ਦਿਨ ਲਈ ਤਿਆਰ ਕੀਤਾ ਗਿਆ ਹੈ

  • ਮੈਮੋਰੀਅਲ ਵਿਚ ਆਏ ਮਹਿਮਾਨਾਂ ਅਤੇ ਉਨ੍ਹਾਂ ਭੈਣਾਂ-ਭਰਾਵਾਂ ਦਾ ਸੁਆਗਤ ਕਰੋ ਜੋ ਕੁਝ ਸਮੇਂ ਤੋਂ ਸਭਾਵਾਂ ਅਤੇ ਪ੍ਰਚਾਰ ਵਿਚ ਨਹੀਂ ਆ ਰਹੇ। ਪ੍ਰੋਗ੍ਰਾਮ ਤੋਂ ਬਾਅਦ ਜੇ ਕੋਈ ਵਿਅਕਤੀ ਕੋਈ ਸਵਾਲ ਪੁੱਛਦਾ ਹੈ, ਤਾਂ ਕਿਉਂ ਨਾ ਅੱਗੇ ਵੱਧ ਕੇ ਉਸ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰੋ। ਮੈਮੋਰੀਅਲ ʼਤੇ ਆਏ ਲੋਕਾਂ ਦੀ ਦਿਲਚਸਪੀ ਵਧਾਉਣ ਲਈ ਉਨ੍ਹਾਂ ਨਾਲ ਦੁਬਾਰਾ ਮਿਲਣ ਦਾ ਪ੍ਰਬੰਧ ਕਰੋ

  • ਮੈਮੋਰੀਅਲ ਤੋਂ ਪਹਿਲਾਂ ਅਤੇ ਬਾਅਦ ਵਿਚ ਯਿਸੂ ਦੀ ਕੁਰਬਾਨੀ ʼਤੇ ਸੋਚ-ਵਿਚਾਰ ਕਰੋ

ਯਿਸੂ ਦੀ ਮੌਤ ਦੀ ਯਾਦਗਾਰ ਨਾਂ ਦੀ ਵੀਡੀਓ ਚਲਾਓ ਫਿਰ ਹਾਜ਼ਰੀਨ ਤੋਂ ਸਵਾਲ ਪੁੱਛੋ:

ਮੈਮੋਰੀਅਲ ਦੀ ਮੁਹਿੰਮ ਵਿਚ ਹਿੱਸਾ ਲੈਂਦਿਆਂ ਅਸੀਂ ਇਸ ਵੀਡੀਓ ਨੂੰ ਕਿਵੇਂ ਵਰਤ ਸਕਦੇ ਹਾਂ?

9. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 133 ਅਤੇ ਪ੍ਰਾਰਥਨਾ