Skip to content

Skip to table of contents

8-14 ਅਪ੍ਰੈਲ

ਜ਼ਬੂਰ 26-28

8-14 ਅਪ੍ਰੈਲ

ਗੀਤ 34 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਦਾਊਦ ਨੇ ਆਪਣੀ ਖਰਿਆਈ ਕਿਵੇਂ ਬਣਾਈ ਰੱਖੀ?

(10 ਮਿੰਟ)

ਦਾਊਦ ਨੇ ਯਹੋਵਾਹ ਨੂੰ ਕਿਹਾ ਕਿ ਉਹ ਉਸ ਦੀ ਵਧੀਆ ਇਨਸਾਨ ਬਣਨ ਵਿਚ ਮਦਦ ਕਰੇ (ਜ਼ਬੂ 26:​1, 2; w04 12/1 14 ਪੈਰੇ 8-9)

ਦਾਊਦ ਨੇ ਬੁਰੇ ਲੋਕਾਂ ਨਾਲ ਸੰਗਤ ਨਹੀਂ ਕੀਤੀ (ਜ਼ਬੂ 26: 4, 5; w04 12/1 15 ਪੈਰੇ 12-13)

ਦਾਊਦ ਨੂੰ ਯਹੋਵਾਹ ਦੀ ਭਗਤੀ ਕਰਨੀ ਪਸੰਦ ਸੀ (ਜ਼ਬੂ 26:8; w04 12/1 16 ਪੈਰੇ 17-18)


ਭਾਵੇਂ ਕਿ ਦਾਊਦ ਨੇ ਗ਼ਲਤੀਆਂ ਕੀਤੀਆਂ, ਪਰ ਉਹ “ਖਰੇ ਮਨ” ਨਾਲ ਚੱਲਿਆ। (1 ਰਾਜ 9:4) ਉਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਨੇ ਪੂਰੇ ਦਿਲ ਨਾਲ ਉਸ ਦੀ ਸੇਵਾ ਕੀਤੀ। ਇਸ ਕਰਕੇ ਸਾਰੇ ਜਣੇ ਦੇਖ ਸਕੇ ਕਿ ਉਹ ਯਹੋਵਾਹ ਦਾ ਵਫ਼ਾਦਾਰ ਸੀ।

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 27:10​—ਜਦੋਂ ਸਾਡੇ ਕਰੀਬੀ ਦੋਸਤ ਸਾਨੂੰ ਛੱਡ ਦਿੰਦੇ ਹਨ, ਤਾਂ ਇਹ ਆਇਤ ਸਾਨੂੰ ਕਿਵੇਂ ਦਿਲਾਸਾ ਦਿੰਦੀ ਹੈ? (w06 7/15 28 ਪੈਰਾ 15)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਘਰ-ਘਰ ਪ੍ਰਚਾਰ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪਰਚਾ ਵਰਤੋ। (th ਪਾਠ 3)

5. ਦੁਬਾਰਾ ਮਿਲਣਾ

(4 ਮਿੰਟ) ਘਰ-ਘਰ ਪ੍ਰਚਾਰ। ਪਿਛਲੀ ਵਾਰ ਤੁਸੀਂ ਜਿਹੜਾ ਪਰਚਾ ਦਿੱਤਾ ਸੀ, ਉਸ ਦੇ ਪਿੱਛੇ ਦਿੱਤੇ ਸਵਾਲ ʼਤੇ ਚਰਚਾ ਕਰੋ। ਉਸ ਨੂੰ jw.org ਵੈੱਬਸਾਈਟ ਦਿਖਾਓ ਅਤੇ ਦੱਸੋ ਕਿ ਉਸ ਵਿਚ ਕੀ-ਕੀ ਹੈ। (lmd ਪਾਠ 9 ਨੁਕਤਾ 3)

6. ਭਾਸ਼ਣ

(5 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 3​—ਵਿਸ਼ਾ: ਧਰਤੀ ਦਾ ਵਾਤਾਵਰਣ ਠੀਕ ਹੋ ਜਾਵੇਗਾ ਤੇ ਇਸ ਨੂੰ ਬਾਗ਼ ਵਰਗੀ ਸੋਹਣੀ ਬਣਾਇਆ ਜਾਵੇਗਾ। (th ਪਾਠ 13)

ਸਾਡੀ ਮਸੀਹੀ ਜ਼ਿੰਦਗੀ

ਗੀਤ 128

7. ਨੈਤਿਕ ਤੌਰ ਤੇ ਸ਼ੁੱਧ ਰਹਿਣ ਵਾਲੇ ਨੌਜਵਾਨ

(15 ਮਿੰਟ) ਚਰਚਾ।

ਨੌਜਵਾਨ ਮਸੀਹੀਆਂ ਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਜੱਦੋ-ਜਹਿਦ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਉਹ ਨਾਮੁਕੰਮਲ ਹਨ। ਨਾਲੇ ਜਵਾਨੀ ਦੀ ਕੱਚੀ ਉਮਰ ਵਿਚ ਹੋਣ ਕਰਕੇ ਉਨ੍ਹਾਂ ਨੂੰ ਆਪਣੀਆਂ ਜਿਨਸੀ ਇੱਛਾਵਾਂ ਨਾਲ ਲੜਨਾ ਪੈਂਦਾ ਹੈ। (ਰੋਮੀ 7:21; 1 ਕੁਰਿੰ 7:36) ਇਸ ਤੋਂ ਇਲਾਵਾ, ਉਨ੍ਹਾਂ ʼਤੇ ਲਗਾਤਾਰ ਦਬਾਅ ਪਾਇਆ ਜਾਂਦਾ ਹੈ ਕਿ ਉਹ ਜਾਂ ਤਾਂ ਸਮਲਿੰਗੀ ਜਾਂ ਵਿਪਰੀਤ ਲਿੰਗ ਦੇ ਲੋਕਾਂ ਨਾਲ ਜਿਨਸੀ ਸੰਬੰਧ ਰੱਖਣ। (ਅਫ਼ 2:2) ਇਸ ਦੇ ਬਾਵਜੂਦ ਉਹ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਨ। ਇਸ ਲਈ ਸਾਨੂੰ ਇਨ੍ਹਾਂ ਨੌਜਵਾਨਾਂ ʼਤੇ ਮਾਣ ਹੈ।

ਨੌਜਵਾਨਾਂ ਨਾਲ ਗੱਲਬਾਤ​—ਜੇ ਕੋਈ ਮੈਨੂੰ ਸੈਕਸ ਕਰਨ ਲਈ ਕਹੇ, ਤਾਂ ਕੀ ਕਰਾਂ? ਨਾਂ ਦੀ ਵੀਡੀਓ ਚਲਾਓ ਫਿਰ ਹਾਜ਼ਰੀਨ ਨੂੰ ਪੁੱਛੋ:

  • ਕੋਰੀ ਤੇ ਕੈਮਰਿਨ ʼਤੇ ਕਿਹੜਾ ਦਬਾਅ ਪਾਇਆ ਗਿਆ?

  • ਵਫ਼ਾਦਾਰੀ ਬਣਾਈ ਰੱਖਣ ਵਿਚ ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ?

  • ਇੱਦਾਂ ਦੇ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਬਾਈਬਲ ਦੇ ਕਿਹੜੇ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 92 ਅਤੇ ਪ੍ਰਾਰਥਨਾ