Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 1-5

ਅੱਯੂਬ ਨੇ ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰੀ ਬਣਾਈ ਰੱਖੀ

ਅੱਯੂਬ ਨੇ ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰੀ ਬਣਾਈ ਰੱਖੀ

ਜਦੋਂ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ, ਉਸ ਵੇਲੇ ਅੱਯੂਬ ਊਸ ਨਾਂ ਦੇ ਸ਼ਹਿਰ ਵਿਚ ਰਹਿੰਦਾ ਸੀ। ਭਾਵੇਂ ਅੱਯੂਬ ਇਜ਼ਰਾਈਲੀ ਨਹੀਂ ਸੀ, ਫਿਰ ਵੀ ਉਹ ਯਹੋਵਾਹ ਦਾ ਵਫ਼ਾਦਾਰ ਭਗਤ ਸੀ। ਉਸ ਦਾ ਵੱਡਾ ਪਰਿਵਾਰ ਸੀ, ਉਸ ਕੋਲ ਬਹੁਤ ਸਾਰਾ ਪੈਸਾ ਸੀ ਅਤੇ ਲੋਕਾਂ ਵਿਚ ਉਸ ਦਾ ਇੱਜ਼ਤ-ਮਾਣ ਸੀ। ਉਹ ਬਹੁਤ ਵਧੀਆ ਸਲਾਹਕਾਰ ਅਤੇ ਨਿਰਪੱਖ ਨਿਆਂਕਾਰ ਸੀ। ਉਹ ਗ਼ਰੀਬਾਂ ਅਤੇ ਲੋੜਵੰਦਾਂ ’ਤੇ ਦਇਆ ਕਰਦਾ ਸੀ। ਅੱਯੂਬ ਵਫ਼ਾਦਾਰ ਇਨਸਾਨ ਸੀ।

ਅੱਯੂਬ ਨੇ ਦਿਖਾਇਆ ਕਿ ਯਹੋਵਾਹ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਸ਼ਖ਼ਸ ਸੀ

1:8-11, 22; 2:2-5

  • ਸ਼ੈਤਾਨ ਨੇ ਅੱਯੂਬ ਦੀ ਵਫ਼ਾਦਾਰੀ ਦੇਖੀ। ਉਸ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਅੱਯੂਬ ਪਰਮੇਸ਼ੁਰ ਦਾ ਕਹਿਣਾ ਮੰਨਦਾ ਸੀ, ਪਰ ਸ਼ੈਤਾਨ ਨੇ ਉਸ ਦੇ ਇਰਾਦਿਆਂ ’ਤੇ ਸ਼ੱਕ ਕੀਤਾ

  • ਸ਼ੈਤਾਨ ਨੇ ਦਾਅਵਾ ਕੀਤਾ ਕਿ ਅੱਯੂਬ ਆਪਣੇ ਫ਼ਾਇਦੇ ਲਈ ਯਹੋਵਾਹ ਦੀ ਭਗਤੀ ਕਰਦਾ ਸੀ

  • ਸ਼ੈਤਾਨ ਦੇ ਦੋਸ਼ ਨੂੰ ਝੂਠਾ ਸਾਬਤ ਕਰਨ ਲਈ ਯਹੋਵਾਹ ਨੇ ਉਸ ਨੂੰ ਆਗਿਆ ਦੇ ਦਿੱਤੀ ਕਿ ਉਹ ਵਫ਼ਾਦਾਰ ਅੱਯੂਬ ਨੂੰ ਪਰਖ ਸਕਦਾ ਸੀ। ਸ਼ੈਤਾਨ ਨੇ ਅੱਯੂਬ ਦੀ ਜ਼ਿੰਦਗੀ ਤਬਾਹ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ

  • ਜਦ ਅੱਯੂਬ ਨੇ ਯਹੋਵਾਹ ਪ੍ਰਤੀ ਵਫ਼ਾਦਾਰੀ ਬਣਾਈ ਰੱਖੀ, ਤਾਂ ਸ਼ੈਤਾਨ ਨੇ ਸਾਰੇ ਇਨਸਾਨਾਂ ਦੀ ਵਫ਼ਾਦਾਰੀ ’ਤੇ ਸਵਾਲ ਖੜ੍ਹਾ ਕੀਤਾ

  • ਅੱਯੂਬ ਨੇ ਨਾ ਪਾਪ ਕੀਤਾ ਅਤੇ ਨਾ ਹੀ ਪਰਮੇਸ਼ੁਰ ਉੱਤੇ ਦੋਸ਼ ਲਾਇਆ ਕਿ ਉਸ ਨੇ ਕੁਝ ਗ਼ਲਤ ਕੀਤਾ ਸੀ