Skip to content

Skip to table of contents

ਹੋਰ ਵਧੀਆ ਪ੍ਰਚਾਰਕ ਬਣੋ

ਹੋਰ ਵਧੀਆ ਪ੍ਰਚਾਰਕ ਬਣੋ—ਖ਼ੁਦ ਪੇਸ਼ਕਾਰੀ ਤਿਆਰ ਕਰੋ

ਹੋਰ ਵਧੀਆ ਪ੍ਰਚਾਰਕ ਬਣੋ—ਖ਼ੁਦ ਪੇਸ਼ਕਾਰੀ ਤਿਆਰ ਕਰੋ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਭਾਵੇਂ ਕਿ ਸਭਾ ਪੁਸਤਿਕਾ ਵਿਚ ਦਿੱਤੀਆਂ ਪੇਸ਼ਕਾਰੀਆਂ ਤੋਂ ਸਾਨੂੰ ਮਦਦਗਾਰ ਸੁਝਾਅ ਮਿਲਦੇ ਹਨ, ਪਰ ਇਹ ਸਿਰਫ਼ ਇਕ ਨਮੂਨਾ ਹਨ। ਤੁਹਾਨੂੰ ਆਪਣੇ ਸ਼ਬਦ ਵਰਤਣੇ ਚਾਹੀਦੇ ਹਨ। ਸ਼ਾਇਦ ਤੁਸੀਂ ਕਿਸੇ ਵੱਖਰੇ ਤਰੀਕੇ ਨਾਲ ਜਵਾਬ ਦੇਣ ਬਾਰੇ ਸੋਚੋ ਜਾਂ ਆਪਣੇ ਇਲਾਕੇ ਅਨੁਸਾਰ ਢੁਕਦੀ ਕੋਈ ਹੋਰ ਪੇਸ਼ਕਾਰੀ ਵਰਤਣੀ ਚਾਹੋ। ਜੇ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ, ਤਾਂ ਪਰਚਾ ਪੜ੍ਹਨ, ਦਿੱਤੀਆਂ ਪੇਸ਼ਕਾਰੀਆਂ ’ਤੇ ਗੌਰ ਕਰਨ ਅਤੇ ਪੇਸ਼ਕਾਰੀਆਂ ਦੇ ਵੀਡੀਓ ਦੇਖਣ ਤੋਂ ਬਾਅਦ, ਤੁਸੀਂ ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਹੇਠਾਂ ਦੱਸੇ ਸੁਝਾਅ ਵਰਤ ਸਕਦੇ ਹੋ। ਕੋਈ ਹਵਾਲਾ ਪੜ੍ਹਨ ਜਾਂ ਪ੍ਰਕਾਸ਼ਨ ਦੇਣ ਤੋਂ ਪਹਿਲਾਂ ਹਮੇਸ਼ਾ ਦੇਖੋ ਕਿ ਘਰ-ਮਾਲਕ ਹੋਰ ਜਾਣਨ ਵਿਚ ਦਿਲਚਸਪੀ ਰੱਖਦਾ ਹੈ ਜਾਂ ਨਹੀਂ।km 2/08 In ਸਫ਼ਾ 10.

ਇਸ ਤਰ੍ਹਾਂ ਕਿਵੇਂ ਕਰੀਏ:

ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਦਿੱਤੀਆਂ ਗਈਆਂ ਪੇਸ਼ਕਾਰੀਆਂ ਵਿੱਚੋਂ ਕਿਸੇ ਇਕ ਪੇਸ਼ਕਾਰੀ ਨੂੰ ਵਰਤਣਾ ਚਾਹੁੰਦਾ ਹਾਂ?’

ਹਾਂ

  • ਸੋਚੋ ਕਿ ਤੁਸੀਂ ਸ਼ੁਰੂ ਵਿਚ ਕੀ ਬੋਲੋਗੇ। ਨਮਸਤੇ ਕਹਿਣ ਤੋਂ ਬਾਅਦ ਥੋੜ੍ਹੇ ਸ਼ਬਦਾਂ ਵਿਚ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਕਿਉਂ ਮਿਲਣ ਆਏ ਹੋ। (ਮਿਸਾਲ ਲਈ: “ਮੈਂ ਤੁਹਾਨੂੰ ਇਸ ਲਈ ਮਿਲਣ ਆਇਆ ਕਿਉਂਕਿ . . .”)

  • ਸੋਚੋ ਕਿ ਤੁਸੀਂ ਕਦੋਂ ਸਵਾਲ ਪੁੱਛੋਗੇ, ਹਵਾਲਾ ਪੜ੍ਹੋਗੇ ਅਤੇ ਕੋਈ ਪ੍ਰਕਾਸ਼ਨ ਪੇਸ਼ ਕਰੋਗੇ। (ਮਿਸਾਲ ਲਈ: ਕੋਈ ਹਵਾਲਾ ਦਿਖਾਉਣ ਲਈ ਤੁਸੀਂ ਕਹਿ ਸਕਦੇ ਹੋ: “ਇਸ ਸਵਾਲ ਦਾ ਸਹੀ ਜਵਾਬ ਇਸ ਹਵਾਲੇ ਵਿਚ ਮਿਲਦਾ ਹੈ।”)

ਨਹੀਂ

  • ਟ੍ਰੈਕਟ ਵਿੱਚੋਂ ਕੋਈ ਨੁਕਤਾ ਚੁਣੋ ਜੋ ਤੁਹਾਨੂੰ ਵਧੀਆ ਲੱਗਦਾ ਹੈ ਅਤੇ ਤੁਹਾਡੇ ਇਲਾਕੇ ਲਈ ਵੀ ਢੁਕਵਾਂ ਹੈ

  • ਉਹ ਸਵਾਲ ਚੁਣੋ ਜਿਸ ਨਾਲ ਘਰ-ਮਾਲਕ ਆਪਣੇ ਵਿਚਾਰ ਦੱਸ ਸਕੇ ਅਤੇ ਉਸ ਨਾਲ ਗੱਲਬਾਤ ਵੀ ਜਾਰੀ ਰਹੇ। (ਮਿਸਾਲ ਲਈ: ਸਵਾਲਾਂ ਵਜੋਂ ਦਿੱਤੇ ਟ੍ਰੈਕਟਾਂ ਦੇ ਸਿਰਲੇਖ।) ਕੋਈ ਇੱਦਾਂ ਦਾ ਸਵਾਲ ਨਾ ਪੁੱਛੋ ਜਿਸ ਨਾਲ ਘਰ-ਮਾਲਕ ਨੂੰ ਸ਼ਰਮਿੰਦਾ ਹੋਣਾ ਪਵੇ

  • ਪੜ੍ਹਨ ਲਈ ਕੋਈ ਹਵਾਲਾ ਚੁਣੋ

  • ਇਕ-ਦੋ ਵਾਕਾਂ ਵਿਚ ਸਮਝਾਓ ਕਿ ਟ੍ਰੈਕਟ ਪੜ੍ਹ ਕੇ ਘਰ-ਮਾਲਕ ਨੂੰ ਕੀ ਫ਼ਾਇਦਾ ਹੋਵੇਗਾ

ਇਨ੍ਹਾਂ ਵਿੱਚੋਂ ਤੁਸੀਂ ਇਕ ਤਰੀਕਾ ਵਰਤ ਸਕਦੇ ਹੋ

  • ਕੋਈ ਸਵਾਲ ਤਿਆਰ ਕਰੋ ਜਿਸ ਦਾ ਜਵਾਬ ਤੁਸੀਂ ਦੁਬਾਰਾ ਮਿਲਣ ਤੇ ਦਿਓਗੇ

  • ਤੁਸੀਂ ਘਰ-ਮਾਲਕ ਨਾਲ ਅਗਲੀ ਵਾਰ ਜੋ ਗੱਲਬਾਤ ਕਰਨੀ ਚਾਹੁੰਦੇ ਹੋ, ਉਸ ਜਾਣਕਾਰੀ ਨੂੰ ਯਾਦ ਰੱਖਣ ਲਈ ਲਿਖ ਲਓ