Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?ਇਸ ਨੂੰ ਕਿਵੇਂ ਵਰਤੀਏ

ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?ਇਸ ਨੂੰ ਕਿਵੇਂ ਵਰਤੀਏ

ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ? ਬਰੋਸ਼ਰ ਨੂੰ ਬਾਈਬਲ ਵਿਦਿਆਰਥੀ ਨਾਲ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਚਰਚਾ ਕਰਨ ਲਈ ਤਿਆਰ ਕੀਤਾ ਗਿਆ ਹੈ। * ਪਾਠ 1-4 ਵਿਚ ਵਿਦਿਆਰਥੀ ਨੂੰ ਪਤਾ ਲੱਗੇਗਾ ਕਿ ਅਸੀਂ ਯਾਨੀ ਯਹੋਵਾਹ ਦੇ ਗਵਾਹ ਕੌਣ ਹਨ, ਪਾਠ 5-14 ਵਿਚ ਉਸ ਨੂੰ ਪਤਾ ਲੱਗੇਗਾ ਕਿ ਅਸੀਂ ਕੀ-ਕੀ ਕਰਦੇ ਹਾਂ ਅਤੇ ਪਾਠ 15-28 ਵਿਚ ਪਤਾ ਲੱਗੇਗਾ ਕਿ ਸਾਡਾ ਸੰਗਠਨ ਕਿਵੇਂ ਕੰਮ ਕਰਦਾ ਹੈ। ਵਧੀਆ ਹੋਵੇਗਾ ਕਿ ਅਸੀਂ ਵਿਦਿਆਰਥੀ ਨਾਲ ਪਾਠਾਂ ਦੀ ਤਰਤੀਬਵਾਰ ਚਰਚਾ ਕਰੀਏ। ਪਰ ਜੇ ਵਿਦਿਆਰਥੀ ਕਿਸੇ ਹੋਰ ਪਾਠ ਵਿਚ ਦਿਲਚਸਪੀ ਦਿਖਾਉਂਦਾ ਹੈ, ਤਾਂ ਉੱਥੋਂ ਵੀ ਸਟੱਡੀ ਕੀਤੀ ਜਾ ਸਕਦੀ ਹੈ। ਹਰ ਪਾਠ ਇਕ ਸਫ਼ੇ ਤੋਂ ਜ਼ਿਆਦਾ ਲੰਬਾ ਨਹੀਂ ਹੈ, ਇਸ ਲਈ 5-10 ਮਿੰਟਾਂ ਵਿਚ ਹੀ ਵਿਦਿਆਰਥੀ ਨਾਲ ਇਸ ’ਤੇ ਚਰਚਾ ਕੀਤੀ ਜਾ ਸਕਦੀ ਹੈ।

  • ਵਿਦਿਆਰਥੀ ਦਾ ਧਿਆਨ ਪਾਠ ਦੇ ਵਿਸ਼ੇ ਵੱਲ ਖਿੱਚੋ

  • ਇਕੱਠੇ ਪਾਠ ਪੜ੍ਹੋ। ਤੁਸੀਂ ਇੱਕੋ ਵਾਰ ਪੂਰਾ ਪਾਠ ਜਾਂ ਇਕ-ਇਕ ਪੈਰਾ ਪੜ੍ਹ ਸਕਦੇ ਹੋ

  • ਪੜ੍ਹੇ ਗਏ ਪਾਠ ’ਤੇ ਚਰਚਾ ਕਰੋ। ਪਾਠ ਦੇ ਥੱਲੇ ਦਿੱਤੇ ਸਵਾਲਾਂ ਅਤੇ ਤਸਵੀਰਾਂ ਨੂੰ ਵਰਤੋ। ਸੋਚੋ ਕਿ ਤੁਸੀਂ ਕਿਹੜਾ ਹਵਾਲਾ ਪੜ੍ਹੋਗੇ ਤੇ ਚਰਚਾ ਕਰੋਗੇ। ਦੱਸੋ ਕਿ ਉਪ-ਸਿਰਲੇਖ ਪਾਠ ਦੇ ਵਿਸ਼ੇ ਦਾ ਜਵਾਬ ਦਿੰਦੇ ਹਨ

  • ਜੇ ਪਾਠ ਵਿਚ “ਹੋਰ ਜਾਣਨ ਲਈ” ਨਾਂ ਦੀ ਡੱਬੀ ਹੈ, ਤਾਂ ਇਕੱਠੇ ਇਸ ਨੂੰ ਪੜ੍ਹੋ ਅਤੇ ਵਿਦਿਆਰਥੀ ਨੂੰ ਹੱਲਾਸ਼ੇਰੀ ਦਿਓ ਕਿ ਉਹ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰੇ

^ ਪੈਰਾ 3 ਆਨ-ਲਾਈਨ ਇਸ ਬਰੋਸ਼ਰ ਵਿਚ ਨਵੀਂ ਜਾਣਕਾਰੀ ਪਾਈ ਗਈ ਹੈ।