Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਰੱਬ ਦੀ ਸੁਣੋ—ਇਸ ਨੂੰ ਕਿਵੇਂ ਵਰਤੀਏ

ਰੱਬ ਦੀ ਸੁਣੋ—ਇਸ ਨੂੰ ਕਿਵੇਂ ਵਰਤੀਏ

ਰੱਬ ਦੀ ਸੁਣੋ ਬਰੋਸ਼ਰ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਪੜ੍ਹ ਕੇ ਸਿੱਖਣਾ ਔਖਾ ਲੱਗਦਾ ਹੈ। ਇਸ ਵਿਚ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨੂੰ ਤਸਵੀਰਾਂ ਰਾਹੀਂ ਸਮਝਾਇਆ ਗਿਆ ਹੈ। ਦੋ ਸਫ਼ਿਆਂ ਵਾਲੇ ਹਰ ਪਾਠ ਵਿਚ ਤਸਵੀਰਾਂ ਦਿੱਤੀਆਂ ਗਈਆਂ ਹਨ ਅਤੇ ਇਕ ਤਸਵੀਰ ਤੋਂ ਦੂਜੀ ਤਸਵੀਰ ਉੱਤੇ ਚਰਚਾ ਕਰਨ ਲਈ ਤੀਰਾਂ ਦੇ ਨਿਸ਼ਾਨ ਬਣਾਏ ਗਏ ਹਨ।

ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਵਿਚ ਵੀ ਉਹੀ ਤਸਵੀਰਾਂ ਹਨ ਜੋ ਰੱਬ ਦੀ ਸੁਣੋ ਬਰੋਸ਼ਰ ਵਿਚ ਹਨ, ਪਰ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਵਿਚ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ ਅਤੇ ਇਹ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਥੋੜ੍ਹਾ ਬਹੁਤ ਪੜ੍ਹਨਾ ਜਾਣਦੇ ਹਨ। ਜੇ ਵਿਦਿਆਰਥੀ ਸਟੱਡੀ ਕਰਦੇ ਵੇਲੇ ਰੱਬ ਦੀ ਸੁਣੋ ਬਰੋਸ਼ਰ ਵਰਤਦਾ ਹੈ, ਤਾਂ ਪ੍ਰਚਾਰਕ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਵਰਤ ਸਕਦੇ ਹਨ। ਕਈ ਸਫ਼ਿਆਂ ਦੇ ਥੱਲੇ ਡੱਬੀ ਦਿੱਤੀ ਗਈ ਹੈ ਜਿਸ ਵਿਚ ਹੋਰ ਜਾਣਕਾਰੀ ਹੈ। ਪ੍ਰਚਾਰਕ ਵਿਦਿਆਰਥੀ ਦੀ ਕਾਬਲੀਅਤ ਅਨੁਸਾਰ ਇਸ ਡੱਬੀ ਨੂੰ ਵਰਤ ਸਕਦੇ ਹਨ।

ਤੁਸੀਂ ਇਨ੍ਹਾਂ ਬਰੋਸ਼ਰਾਂ ਨੂੰ ਕਦੇ ਵੀ ਦੇ ਸਕਦੇ ਹੋ ਭਾਵੇਂ ਇਹ ਉਸ ਮਹੀਨੇ ਦੀ ਪੇਸ਼ਕਸ਼ ਹੋਣ ਜਾਂ ਨਾ। ਬਾਈਬਲ ਸਟੱਡੀ ਕਰਾਉਂਦੇ ਵੇਲੇ ਦਿੱਤੀਆਂ ਗਈਆਂ ਤਸਵੀਰਾਂ ਵਰਤ ਕੇ ਬਾਈਬਲ ਦੀਆਂ ਕਹਾਣੀਆਂ ਸਮਝਾਓ। ਵਿਦਿਆਰਥੀ ਨੂੰ ਗੱਲਬਾਤ ਵਿਚ ਸ਼ਾਮਲ ਕਰਨ ਲਈ ਵਿਚ-ਵਿਚ ਸਵਾਲ ਪੁੱਛੋ ਅਤੇ ਪੱਕਾ ਕਰੋ ਕਿ ਉਸ ਨੂੰ ਸਮਝ ਲੱਗ ਗਈ ਹੈ। ਸਫ਼ੇ ਦੇ ਥੱਲੇ ਦਿੱਤੇ ਹਵਾਲੇ ਪੜ੍ਹੋ ਅਤੇ ਇਨ੍ਹਾਂ ’ਤੇ ਚਰਚਾ ਕਰੋ। ਬਰੋਸ਼ਰ ਖ਼ਤਮ ਹੋਣ ਤੋਂ ਬਾਅਦ ਤੁਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਕਰਾ ਕੇ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਮਦਦ ਕਰ ਸਕਦੇ ਹੋ।