Skip to content

Skip to table of contents

ਗੱਲਬਾਤ ਕਿਵੇਂ ਕਰੀਏ

ਗੱਲਬਾਤ ਕਿਵੇਂ ਕਰੀਏ

●○○ ਪਹਿਲੀ ਮੁਲਾਕਾਤ

ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਵੇਲੇ ਕੀ ਕਹੀਏ (3-31 ਮਾਰਚ): [ਵਿਰੋਧ ਵਾਲੇ ਇਲਾਕਿਆਂ ਵਿਚ ਜੇ ਕੋਈ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਦਿਖਾਉਂਦਾ ਹੈ, ਤਾਂ ਤੁਸੀਂ ਉਸ ਵਿਅਕਤੀ ਨੂੰ ਦੁਬਾਰਾ ਮਿਲਣ ਤੇ ਸੱਦਾ-ਪੱਤਰ ਦੇ ਸਕਦੇ ਹੋ। ਇਹ ਪੇਸ਼ਕਾਰੀ ਉਸ ਸਮੇਂ ਵਰਤੀ ਜਾ ਸਕਦੀ ਹੈ।] ਅਸੀਂ ਤੁਹਾਨੂੰ ਇਕ ਖ਼ਾਸ ਮੌਕੇ ’ਤੇ ਆਉਣ ਦਾ ਸੱਦਾ ਦੇਣ ਆਏ ਹਾਂ। ਇਹ ਤੁਹਾਡਾ ਸੱਦਾ-ਪੱਤਰ ਹੈ। ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਸ਼ਨੀਵਾਰ 31 ਮਾਰਚ ਨੂੰ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ। ਇਸ ਸੱਦਾ-ਪੱਤਰ ਵਿਚ ਦੱਸਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਵਰ੍ਹੇ-ਗੰਢ ਕਦੋਂ ਤੇ ਕਿੱਥੇ ਮਨਾਈ ਜਾਵੇਗੀ। ਇਸ ਸਮਾਰੋਹ ਤੋਂ ਇਕ ਹਫ਼ਤਾ ਪਹਿਲਾਂ ਇਕ ਹੋਰ ਭਾਸ਼ਣ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਇਹ ਭਾਸ਼ਣ ਸੁਣਨ ਦਾ ਵੀ ਸੱਦਾ ਦੇਣਾ ਚਾਹੁੰਦੇ ਹਾਂ। ਜਿਸ ਦਾ ਵਿਸ਼ਾ ਹੈ “ਯਿਸੂ ਮਸੀਹ ਅਸਲ ਵਿਚ ਕੌਣ ਹੈ?”

ਅੱਗੋਂ ਦਿਲਚਸਪੀ ਦਿਖਾਉਣ ਵਾਲੇ ਨੂੰ: ਯਿਸੂ ਕਿਉਂ ਮਰਿਆ?

○●○ ਦੂਜੀ ਮੁਲਾਕਾਤ

ਸਵਾਲ: ਯਿਸੂ ਕਿਉਂ ਮਰਿਆ?

ਹਵਾਲਾ: ਮੱਤੀ 20:28

ਅੱਗੋਂ: ਰਿਹਾਈ ਦੀ ਕੀਮਤ ਚੁਕਾਉਣ ਨਾਲ ਕੀ ਸੰਭਵ ਹੋਇਆ?

○○● ਤੀਜੀ ਮੁਲਾਕਾਤ

ਸਵਾਲ: ਰਿਹਾਈ ਦੀ ਕੀਮਤ ਚੁਕਾਉਣ ਨਾਲ ਕੀ ਸੰਭਵ ਹੋਇਆ?

ਹਵਾਲਾ: ਰੋਮੀ 6:23

ਅੱਗੋਂ: ਰਿਹਾਈ ਦੀ ਕੀਮਤ ਲਈ ਅਸੀਂ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ?