ਗੱਲਬਾਤ ਕਿਵੇਂ ਕਰੀਏ
●○○ ਪਹਿਲੀ ਮੁਲਾਕਾਤ
ਸਵਾਲ: ਇਨਸਾਨਾਂ ਲਈ ਰੱਬ ਦਾ ਕੀ ਮਕਸਦ ਹੈ?
ਹਵਾਲਾ: ਉਤ 1:28
ਅੱਗੋਂ: ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਰੱਬ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ?
○●○ ਦੂਜੀ ਮੁਲਾਕਾਤ
ਸਵਾਲ: ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਰੱਬ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ?
ਹਵਾਲਾ: ਯਸਾ 55:11
ਅੱਗੋਂ: ਉਦੋਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਰੱਬ ਆਪਣਾ ਮਕਸਦ ਪੂਰਾ ਕਰੇਗਾ?
○○● ਤੀਜੀ ਮੁਲਾਕਾਤ
ਸਵਾਲ: ਉਦੋਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਰੱਬ ਆਪਣਾ ਮਕਸਦ ਪੂਰਾ ਕਰੇਗਾ?
ਹਵਾਲਾ: ਜ਼ਬੂ 37:10, 11
ਅੱਗੋਂ: ਰੱਬ ਦੇ ਵਾਅਦਿਆਂ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਵੇਲੇ ਕੀ ਕਹੀਏ (23 ਮਾਰਚ–19 ਅਪ੍ਰੈਲ):
ਅਸੀਂ ਤੁਹਾਨੂੰ ਇਕ ਖ਼ਾਸ ਮੌਕੇ ’ਤੇ ਆਉਣ ਦਾ ਸੱਦਾ ਦੇਣ ਆਏ ਹਾਂ। ਇਹ ਤੁਹਾਡਾ ਸੱਦਾ-ਪੱਤਰ ਹੈ। ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਸ਼ੁੱਕਰਵਾਰ 19 ਅਪ੍ਰੈਲ ਨੂੰ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ। ਇਸ ਸੱਦਾ-ਪੱਤਰ ਵਿਚ ਦੱਸਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਵਰ੍ਹੇ-ਗੰਢ ਕਦੋਂ ਤੇ ਕਿੱਥੇ ਮਨਾਈ ਜਾਵੇਗੀ। ਇਸ ਸਮਾਰੋਹ ਤੋਂ ਇਕ ਹਫ਼ਤਾ ਪਹਿਲਾਂ ਇਕ ਹੋਰ ਭਾਸ਼ਣ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਇਹ ਭਾਸ਼ਣ ਸੁਣਨ ਦਾ ਵੀ ਸੱਦਾ ਦੇਣਾ ਚਾਹੁੰਦੇ ਹਾਂ ਜਿਸ ਦਾ ਵਿਸ਼ਾ ਹੈ: “ਅਸਲੀ ਜ਼ਿੰਦਗੀ ਪਾਉਣ ਲਈ ਜੀ-ਜਾਨ ਲਾਓ!”
ਅੱਗੋਂ ਦਿਲਚਸਪੀ ਦਿਖਾਉਣ ਵਾਲੇ ਨੂੰ: ਯਿਸੂ ਕਿਉਂ ਮਰਿਆ?