ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਵਧੀਆ ਚਿੱਠੀਆਂ ਲਿਖਣੀਆਂ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: 1 ਕੁਰਿੰਥੀਆਂ ਦੀ ਕਿਤਾਬ ਉਨ੍ਹਾਂ 14 ਚਿੱਠੀਆਂ ਵਿੱਚੋਂ ਇਕ ਹੈ ਜੋ ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੇਣ ਲਈ ਲਿਖੀਆਂ ਸਨ। ਜਦੋਂ ਇਕ ਵਿਅਕਤੀ ਚਿੱਠੀ ਲਿਖਦਾ ਹੈ, ਤਾਂ ਉਸ ਨੂੰ ਧਿਆਨ ਨਾਲ ਸ਼ਬਦਾਂ ਦੀ ਚੋਣ ਕਰਨ ਦਾ ਸਮਾਂ ਮਿਲ ਜਾਂਦਾ ਹੈ ਅਤੇ ਜਿਸ ਨੂੰ ਚਿੱਠੀ ਭੇਜੀ ਜਾਂਦੀ ਹੈ, ਉਹ ਇਸ ਨੂੰ ਵਾਰ-ਵਾਰ ਪੜ੍ਹ ਸਕਦਾ ਹੈ। ਚਿੱਠੀਆਂ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਗਵਾਹੀ ਦੇਣ ਦਾ ਇਕ ਵਧੀਆ ਤਰੀਕਾ ਹੈ। ਇਹ ਉਨ੍ਹਾਂ ਲੋਕਾਂ ਨੂੰ ਵੀ ਗਵਾਹੀ ਦੇਣ ਅਸਰਦਾਰ ਤਰੀਕਾ ਹੈ ਜਿਨ੍ਹਾਂ ਨਾਲ ਅਸੀਂ ਆਮ੍ਹੋ-ਸਾਮ੍ਹਣੇ ਗੱਲ ਨਹੀਂ ਕਰ ਸਕਦੇ। ਮਿਸਾਲ ਲਈ, ਸ਼ਾਇਦ ਕਿਸੇ ਨੇ ਦਿਲਚਸਪੀ ਦਿਖਾਈ ਹੋਵੇ, ਪਰ ਉਹ ਸਾਨੂੰ ਘਰ ਨਹੀਂ ਮਿਲਦਾ। ਸ਼ਾਇਦ ਸਾਡੇ ਇਲਾਕੇ ਵਿਚ ਕੁਝ ਲੋਕਾਂ ਤਕ ਪਹੁੰਚਣਾ ਔਖਾ ਹੋਵੇ ਜਿੱਥੇ ਇਜਾਜ਼ਤ ਬਗੈਰ ਜਾਣਾ ਮਨ੍ਹਾ ਹੁੰਦਾ ਹੈ ਜਾਂ ਜਿਹੜੇ ਇਲਾਕੇ ਬਹੁਤ ਦੂਰ ਹੋਣ। ਚਿੱਠੀ ਲਿਖਦਿਆਂ ਸਾਨੂੰ ਕਿਹੜੀਆਂ ਕੁਝ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ, ਖ਼ਾਸ ਕਰਕੇ ਕਿਸੇ ਅਜਨਬੀ ਨੂੰ ਲਿਖਦਿਆਂ?
ਇਸ ਤਰ੍ਹਾਂ ਕਿਵੇਂ ਕਰੀਏ:
-
ਦੱਸੋ ਕਿ ਤੁਸੀਂ ਉਸ ਨਾਲ ਕੀ ਗੱਲ ਕੀਤੀ ਸੀ। ਚਿੱਠੀ ਦੇ ਸ਼ੁਰੂ ਵਿਚ ਆਪਣੇ ਬਾਰੇ ਅਤੇ ਚਿੱਠੀ ਲਿਖਣ ਦੇ ਮਕਸਦ ਬਾਰੇ ਦੱਸੋ। ਜੇ ਚਾਹੋ, ਤਾਂ ਸੋਚ-ਵਿਚਾਰ ਕਰਨ ਲਈ ਕੋਈ ਸਵਾਲ ਪੁੱਛੋ ਅਤੇ ਸਾਡੀ ਵੈੱਬਸਾਈਟ ਬਾਰੇ ਦੱਸੋ। ਫਿਰ ਉਸ ਨੂੰ ਆਨ-ਲਾਈਨ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਦੱਸੋ ਜਾਂ ਘਰ ਵਿਚ ਬਾਈਬਲ ਅਧਿਐਨ ਕਰਾਉਣ ਦੇ ਪ੍ਰਬੰਧ ਬਾਰੇ ਦੱਸੋ, ਜਾਂ ਜਿਸ ਕਿਤਾਬ ਤੋਂ ਸਟੱਡੀ ਕਰਵਾਈ ਜਾ ਸਕਦੀ ਹੈ ਉਸ ਦੇ ਕੁਝ ਅਧਿਆਵਾਂ ਦੇ ਵਿਸ਼ੇ ਲਿਖੋ। ਤੁਸੀਂ ਉਸ ਨੂੰ ਚਿੱਠੀ ਰਾਹੀਂ ਕੋਈ ਪ੍ਰਕਾਸ਼ਨ ਭੇਜ ਸਕਦੇ ਹੋ, ਜਿਵੇਂ ਸੰਪਰਕ ਕਾਰਡ, ਸੱਦਾ-ਪੱਤਰ ਜਾਂ ਟ੍ਰੈਕਟ
-
ਚਿੱਠੀ ਜ਼ਿਆਦਾ ਲੰਬੀ ਨਾ ਲਿਖੋ। ਚਿੱਠੀ ਇੰਨੀ ਲੰਬੀ ਨਹੀਂ ਹੋਣੀ ਚਾਹੀਦੀ ਕਿ ਪੜ੍ਹਨ ਵਾਲਾ ਪੜ੍ਹਦਾ-ਪੜ੍ਹਦਾ ਹੀ ਥੱਕ ਜਾਵੇ।—ਚਿੱਠੀ ਦਾ ਨਮੂਨਾ ਦੇਖੋ
-
ਇਸ ਨੂੰ ਦੁਬਾਰਾ ਤੋਂ ਪੜ੍ਹੋ ਤਾਂਕਿ ਇਸ ਵਿਚ ਗ਼ਲਤੀਆਂ ਨਾ ਹੋਣ। ਦੇਖੋ ਕਿ ਚਿੱਠੀ ਵਿਚ ਲਿਖਾਈ ਸਾਫ਼-ਸੁਥਰੀ ਹੈ ਤੇ ਪੜ੍ਹਨ ਵਿਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਅਤੇ ਦੇਖੋ ਕਿ ਚਿੱਠੀ ਵਿਚਲੀ ਗੱਲਬਾਤ ਦੋਸਤਾਨਾ ਲਹਿਜੇ ਅਤੇ ਸਹੀ ਸਮਝ ਆਉਣ ਵਾਲੀ ਹੋਵੇ। ਧਿਆਨ ਰੱਖੋ ਕਿ ਚਿੱਠੀ ’ਤੇ ਡਾਕ ਟਿਕਟਾਂ ਲੱਗੀਆਂ ਹੋਣ। ਜੇ ਤੁਸੀਂ ਟਿਕਟਾਂ ਨਹੀਂ ਲਾਉਂਦੇ, ਤਾਂ ਚਿੱਠੀ ਪ੍ਰਾਪਤ ਕਰਨ ਵਾਲੇ ਨੂੰ ਇਸ ਦੇ ਪੈਸੇ ਭਰਨੇ ਪੈਣਗੇ