ਸਾਡੀ ਮਸੀਹੀ ਜ਼ਿੰਦਗੀ
ਚਿੱਠੀ ਦਾ ਨਮੂਨਾ
-
ਆਪਣਾ ਪਤਾ ਲਿਖੋ। ਜੇ ਤੁਹਾਨੂੰ ਲੱਗਦਾ ਹੈ ਕਿ ਆਪਣਾ ਪਤਾ ਦੇਣਾ ਸਹੀ ਨਹੀਂ ਹੈ, ਤਾਂ ਤੁਸੀਂ ਬਜ਼ੁਰਗਾਂ ਤੋਂ ਇਜਾਜ਼ਤ ਲੈ ਕੇ ਕਿੰਗਡਮ ਹਾਲ ਦਾ ਪਤਾ ਲਿਖ ਸਕਦੇ ਹੋ। ਪਰ ਕਦੀ ਵੀ ਸ਼ਾਖ਼ਾ ਦਫ਼ਤਰ ਦਾ ਪਤਾ ਨਾ ਲਿਖੋ।
-
ਜੇ ਤੁਸੀਂ ਘਰ-ਮਾਲਕ ਦਾ ਨਾਂ ਜਾਣਦੇ ਹੋ, ਤਾਂ ਉਸ ਦਾ ਨਾਂ ਲਿਖੋ। ਇਸ ਤੋਂ ਲੱਗੇਗਾ ਕਿ ਤੁਹਾਡੀ ਚਿੱਠੀ ਕਿਸੇ ਤਰ੍ਹਾਂ ਦੇ ਇਸ਼ਤਿਹਾਰ ਲਈ ਨਹੀਂ ਹੈ।
-
ਚਿੱਠੀ ਲਿਖਦਿਆਂ ਸ਼ਬਦਾਂ, ਵਿਆਕਰਣ ਅਤੇ ਵਿਰਾਮ-ਚਿੰਨ੍ਹਾਂ ਦਾ ਧਿਆਨ ਰੱਖੋ। ਚਿੱਠੀ ਵਿਚ ਤੁਹਾਡੀ ਲਿਖਾਈ ਸਾਫ਼-ਸੁਥਰੀ ਹੋਣੀ ਚਾਹੀਦੀ ਹੈ। ਜੇ ਤੁਸੀਂ ਚਿੱਠੀ ਹੱਥ ਨਾਲ ਲਿਖਦੇ ਹੋ, ਤਾਂ ਲਿਖਾਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਕਿ ਇਹ ਸੌਖਿਆਂ ਹੀ ਪੜ੍ਹੀ ਜਾ ਸਕੇ। ਚਿੱਠੀ ਵਿਚ ਨਾ ਬਹੁਤ ਹੀ ਸਾਦੇ ਅਤੇ ਨਾ ਹੀ ਬਹੁਤ ਔਖੇ ਸ਼ਬਦ ਲਿਖਣੇ ਚਾਹੀਦੇ ਹਨ।
ਚਿੱਠੀ ਦੇ ਨਮੂਨੇ ਵਿਚ ਇਹ ਗੱਲਾਂ ਸ਼ਾਮਲ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜੇ ਤੁਸੀਂ ਆਪਣੇ ਇਲਾਕੇ ਵਿਚ ਕਿਸੇ ਨੂੰ ਚਿੱਠੀ ਲਿਖ ਰਹੇ ਹੋ, ਤਾਂ ਤੁਸੀਂ ਹੂ-ਬਹੂ ਇਹੀ ਚਿੱਠੀ ਦੀ ਨਕਲ ਕਰੋ। ਮਕਸਦ ਅਤੇ ਆਪਣੇ ਇਲਾਕੇ ਦੇ ਹਾਲਾਤਾਂ ਮੁਤਾਬਕ ਇਸ ਵਿਚ ਫੇਰ-ਬਦਲ ਕਰੋ।