ਸਾਡੀ ਮਸੀਹੀ ਜ਼ਿੰਦਗੀ
ਬਾਈਬਲ ਵਿਦਿਆਰਥੀਆਂ ਨੂੰ ਸਿਖਾਉਣ ਲਈ ਵੀਡੀਓ ਵਰਤੋ
ਜਦੋਂ ਕੋਈ ਵਿਅਕਤੀ ਤਸਵੀਰਾਂ, ਵੀਡੀਓ, ਸਮਾਂ-ਰੇਖਾ ਤੇ ਨਕਸ਼ੇ ਵਗੈਰਾ ਦੇਖਦਾ ਹੈ, ਤਾਂ ਇਹ ਉਸ ਦਾ ਧਿਆਨ ਖਿੱਚਦੇ ਹਨ ਅਤੇ ਗੱਲਾਂ ਨੂੰ ਸਮਝਣ ਤੇ ਸਿੱਖੀਆਂ ਗੱਲਾਂ ਨੂੰ ਯਾਦ ਰੱਖਣ ਵਿਚ ਮਦਦ ਕਰਦੇ ਹਨ। ਸਾਡੇ ਮਹਾਨ ਸਿੱਖਿਅਕ ਯਹੋਵਾਹ ਨੇ ਜ਼ਰੂਰੀ ਸਬਕ ਸਿਖਾਉਣ ਲਈ ਤਸਵੀਰਾਂ ਵਗੈਰਾ ਦਾ ਇਸਤੇਮਾਲ ਕੀਤਾ ਸੀ। (ਉਤ 15:5; ਯਿਰ 18:1-6) ਮਹਾਨ ਗੁਰੂ ਯਿਸੂ ਨੇ ਵੀ ਇਸੇ ਤਰ੍ਹਾਂ ਕੀਤਾ। (ਮੱਤੀ 18:2-6; 22:19-21) ਹਾਲ ਦੇ ਸਾਲਾਂ ਵਿਚ ਵੀਡੀਓ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਏ ਹਨ। ਕੀ ਤੁਸੀਂ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸਿਖਾਉਣ ਲਈ ਵੀਡੀਓ ਦਾ ਚੰਗਾ ਇਸਤੇਮਾਲ ਕਰ ਰਹੇ ਹੋ?
ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਤੋਂ ਸਿਖਾਉਣ ਲਈ ਦਸ ਵੀਡੀਓ ਤਿਆਰ ਕੀਤੇ ਗਏ ਹਨ। ਆਮ ਤੌਰ ’ਤੇ ਹਰੇਕ ਵੀਡੀਓ ਦਾ ਨਾਂ ਬਰੋਸ਼ਰ ਵਿਚ ਮੋਟੇ ਅੱਖਰਾਂ ਵਿਚ ਦਿੱਤੇ ਇਕ ਸਵਾਲ ਨਾਲ ਸੰਬੰਧਿਤ ਹੁੰਦਾ ਹੈ। jw.org® ’ਤੇ ਦਿੱਤੇ ਬਰੋਸ਼ਰ ਵਿਚ ਵੀਡੀਓ ਦਾ ਲਿੰਕ ਹੈ ਜਿਸ ਤੋਂ ਸਾਨੂੰ ਯਾਦ ਰਹਿੰਦਾ ਹੈ ਕਿ ਵੀਡੀਓ ਕਦੋਂ ਦਿਖਾਏ ਜਾਣੇ ਹਨ। ਨਾਲੇ ਹੋਰ ਵੀਡੀਓ ਵੀ ਹਨ ਜੋ “ਸਿਖਾਉਣ ਵਾਲੇ ਔਜ਼ਾਰਾਂ” ਵਿਚ ਅਲੱਗ-ਅਲੱਗ ਅਧਿਐਨ ਕਰਾਉਣ ਵਾਲੇ ਪ੍ਰਕਾਸ਼ਨਾਂ ਨਾਲ ਵਰਤੇ ਜਾ ਸਕਦੇ ਹਨ।
ਕੀ ਤੁਸੀਂ ਆਪਣੇ ਵਿਦਿਆਰਥੀ ਨਾਲ ਬਾਈਬਲ ਦੇ ਉਸ ਵਿਸ਼ੇ ’ਤੇ ਚਰਚਾ ਕਰ ਰਹੇ ਹੋ ਜਿਸ ਨੂੰ ਸਮਝਣਾ ਉਸ ਲਈ ਸ਼ਾਇਦ ਔਖਾ ਹੈ? ਜਾਂ ਕੀ ਤੁਹਾਡਾ ਵਿਦਿਆਰਥੀ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਰ ਰਿਹਾ ਹੈ? jw.org® ਅਤੇ JW ਬ੍ਰਾਡਕਾਸਟਿੰਗ ’ਤੇ ਜਾ ਕੇ ਵੀਡੀਓ ਦੀ ਖੋਜ ਕਰੋ ਜਿਸ ਤੋਂ ਵਿਦਿਆਰਥੀ ਨੂੰ ਫ਼ਾਇਦਾ ਹੋ ਸਕਦਾ ਹੈ। ਤੁਸੀਂ ਆਪਣੇ ਵਿਦਿਆਰਥੀ ਨਾਲ ਮਿਲ ਕੇ ਇਹ ਵੀਡੀਓ ਦੇਖ ਸਕਦੇ ਹੋ ਅਤੇ ਫਿਰ ਇਸ ’ਤੇ ਚਰਚਾ ਕਰ ਸਕਦੇ ਹੋ।
ਹਰੇਕ ਮਹੀਨੇ ਨਵੇਂ ਵੀਡੀਓ ਆਉਂਦੇ ਹਨ। ਇਨ੍ਹਾਂ ਨੂੰ ਦੇਖਦਿਆਂ ਸੋਚੋ ਕਿ ਦੂਜਿਆਂ ਨੂੰ ਸਿਖਾਉਂਦਿਆਂ ਤੁਸੀਂ ਇਨ੍ਹਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ?