16-22 ਮਾਰਚ
ਉਤਪਤ 25-26
ਗੀਤ 149 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਏਸਾਓ ਨੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ”: (10 ਮਿੰਟ)
ਉਤ 25:27, 28—ਏਸਾਓ ਤੇ ਯਾਕੂਬ ਦਾ ਸੁਭਾਅ ਅਤੇ ਕੰਮ ਵੱਖਰੇ ਸਨ (it-1 1242)
ਉਤ 25:29, 30—ਏਸਾਓ ਨੇ ਆਪਣੀ ਭੁੱਖ ਤੇ ਥਕਾਵਟ ਨੂੰ ਆਪਣੇ ’ਤੇ ਹਾਵੀ ਹੋਣ ਦਿੱਤਾ
ਉਤ 25:31-34—ਨਾਸ਼ੁਕਰੇ ਏਸਾਓ ਨੇ ਇਕ ਡੰਗ ਦੀ ਰੋਟੀ ਬਦਲੇ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਨੂੰ ਵੇਚ ਦਿੱਤਾ (w19.02 16 ਪੈਰਾ 11; it-1 835)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 25:31-34—ਇਸ ਬਿਰਤਾਂਤ ਤੋਂ ਕਿਵੇਂ ਸਾਬਤ ਹੁੰਦਾ ਹੈ ਕਿ ਮਸੀਹ ਦੇ ਸਾਰੇ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਨਹੀਂ ਸਨ? (ਇਬ 12:16; w17.12 15 ਪੈਰੇ 5-7)
ਉਤ 26:7—ਇਸਹਾਕ ਨੇ ਇਸ ਮਾਮਲੇ ਵਿਚ ਸਾਰੀ ਸੱਚਾਈ ਕਿਉਂ ਨਹੀਂ ਦੱਸੀ? (it-2 245 ਪੈਰਾ 6)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 26:1-18 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਅਸੀਂ ਘਰ-ਮਾਲਕ ਨੂੰ ਸ਼ਰਮਿੰਦੇ ਕਰਨ ਤੋਂ ਕਿਵੇਂ ਬਚ ਸਕਦੇ ਹਾਂ ਜੇ ਉਸ ਨੂੰ ਸਵਾਲ ਦਾ ਜਵਾਬ ਨਹੀਂ ਪਤਾ ਹੈ? ਪ੍ਰਚਾਰਕ ਨੇ ਮੱਤੀ 20:28 ਤੋਂ ਅਸਰਕਾਰੀ ਤਰੀਕੇ ਨਾਲ ਤਰਕ ਕਿਵੇਂ ਕੀਤਾ?
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 3)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਬਾਈਬਲ ਕੀ ਸਿਖਾਉਂਦੀ ਹੈ ਕਿਤਾਬ ਪੇਸ਼ ਕਰੋ। (th ਪਾਠ 15)
ਸਾਡੀ ਮਸੀਹੀ ਜ਼ਿੰਦਗੀ
ਗੀਤ 40
ਲੋਕਾਂ ਨਾਲ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਤੋਂ ਸਟੱਡੀ ਕਰਦਿਆਂ ਵੀਡੀਓ ਵਰਤੋ: (15 ਮਿੰਟ) ਚਰਚਾ। ਮਰਨ ਤੋਂ ਬਾਅਦ ਕੀ ਹੁੰਦਾ ਹੈ? ਅਤੇ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? ਨਾਂ ਦੀਆਂ ਵੀਡੀਓ ਚਲਾਓ। ਹਰ ਵੀਡੀਓ ਦਿਖਾਉਣ ਤੋਂ ਬਾਅਦ ਇਹ ਸਵਾਲ ਪੁੱਛੋ: ਖ਼ੁਸ਼ ਖ਼ਬਰੀ ਬਰੋਸ਼ਰ ਵਿੱਚੋਂ ਸਟੱਡੀ ਕਰਾਉਂਦਿਆਂ ਤੁਸੀਂ ਇਸ ਵੀਡੀਓ ਨੂੰ ਕਿਵੇਂ ਵਰਤ ਸਕਦੇ ਹੋ? (mwb19.03 7) ਵੀਡੀਓ ਵਿਚ ਦਿੱਤੀਆਂ ਕਿਹੜੀਆਂ ਗੱਲਾਂ ਸਟੱਡੀ ਕਰਾਉਣ ਵਿਚ ਤੁਹਾਡੇ ਲਈ ਫ਼ਾਇਦੇਮੰਦ ਹੋਈਆਂ ਹਨ? ਸਾਰਿਆਂ ਨੂੰ ਯਾਦ ਕਰਾਓ ਕਿ ਫ਼ੋਨ ਤੇ ਟੈਬਲੇਟ ’ਤੇ ਖ਼ੁਸ਼ ਖ਼ਬਰੀ ਬਰੋਸ਼ਰ ਵਿਚ ਵੀਡੀਓ ਦੇ ਲਿੰਕ ਹਨ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 70
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 9 ਅਤੇ ਪ੍ਰਾਰਥਨਾ