ਯਾਕੂਬ ਨੂੰ ਉਸ ਦਾ ਜਾਇਜ਼ ਹੱਕ ਮਿਲਿਆ
ਜਦੋਂ ਇਸਹਾਕ ਨੇ ਯਾਕੂਬ ਨੂੰ ਬਰਕਤ ਦਿੱਤੀ, ਤਾਂ ਅਸਲ ਵਿਚ ਇਹ ਇਕ ਭਵਿੱਖਬਾਣੀ ਸੀ।
-
27:28—ਯਹੋਵਾਹ ਨੇ ਯਾਕੂਬ ਦੀ ਪੀੜ੍ਹੀ ਨੂੰ ਅਜਿਹਾ ਦੇਸ਼ ਦਿੱਤਾ “ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ” ਸੀ।—ਬਿਵ 26:15
-
27:29—ਇਜ਼ਰਾਈਲੀ (ਯਾਕੂਬ ਦੀ ਪੀੜ੍ਹੀ) ਅਦੋਮੀਆਂ (ਏਸਾਓ ਦੀ ਪੀੜ੍ਹੀ) ਨਾਲੋਂ ਤਕੜੇ ਹੋ ਗਏ।—ਉਤ 25:23; 2 ਸਮੂ 8:14
-
27:29—ਅਦੋਮੀਆਂ ਨੂੰ ਇਜ਼ਰਾਈਲੀਆਂ ਨਾਲ ਨਫ਼ਰਤ ਕਰਨ ਕਰਕੇ ਸਰਾਪਿਆ ਗਿਆ ਤੇ ਆਖ਼ਰਕਾਰ ਇਕ ਕੌਮ ਵਜੋਂ ਉਨ੍ਹਾਂ ਦਾ ਨਾਸ਼ ਕਰ ਦਿੱਤਾ ਗਿਆ।—ਹਿਜ਼ 25:12-14