Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 29-30

ਯਾਕੂਬ ਨੇ ਵਿਆਹ ਕਰਵਾਇਆ

ਯਾਕੂਬ ਨੇ ਵਿਆਹ ਕਰਵਾਇਆ

29:18-28

ਯਾਕੂਬ ਨੂੰ ਪਹਿਲਾਂ ਤੋਂ ਹੀ ਨਹੀਂ ਪਤਾ ਸੀ ਕਿ ਵਿਆਹ ਕਰਕੇ ਉਸ ’ਤੇ ਮੁਸ਼ਕਲਾਂ ਆਉਣਗੀਆਂ। ਲੇਆਹ ਅਤੇ ਰਾਖੇਲ ਇਕ-ਦੂਜੇ ਦੀਆਂ ਦੁਸ਼ਮਣ ਬਣ ਗਈਆਂ ਸਨ। (ਉਤ 29:32; 30:1, 8) ਪਰ ਮੁਸ਼ਕਲਾਂ ਦੇ ਬਾਵਜੂਦ ਵੀ ਯਾਕੂਬ ਨੇ ਦੇਖਿਆ ਕਿ ਯਹੋਵਾਹ ਉਸ ਦੇ ਨਾਲ ਸੀ। (ਉਤ 30:29, 30, 43) ਅੱਗੇ ਚੱਲ ਕੇ ਉਸ ਦੇ ਬੱਚਿਆਂ ਤੋਂ ਇਜ਼ਰਾਈਲ ਕੌਮ ਬਣੀ।—ਰੂਥ 4:11.

ਸਾਡੇ ਸਮੇਂ ਵਿਚ ਵਿਆਹ ਕਰਾਉਣ ਵਾਲਿਆਂ ਨੂੰ ਮੁਸ਼ਕਲਾਂ ਝੱਲਣੀਆਂ ਪੈਣਗੀਆਂ। (1 ਕੁਰਿੰ. 7:28) ਪਰ ਯਹੋਵਾਹ ’ਤੇ ਭਰੋਸਾ ਰੱਖ ਕੇ ਅਤੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਉਹ ਆਪਣੀ ਵਿਆਹੁਤਾ ਜ਼ਿੰਦਗੀ ਸਫ਼ਲ ਬਣਾ ਸਕਦੇ ਅਤੇ ਉਸ ਵਿਚ ਖ਼ੁਸ਼ੀਆਂ ਲਿਆ ਸਕਦੇ ਹਨ।—ਕਹਾ 3:5, 6; ਅਫ਼ 5:33.