ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਅੰਨ੍ਹੇ ਲੋਕਾਂ ਨੂੰ ਗਵਾਹੀ ਦਿਓ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜ਼ਿਆਦਾਤਰ ਅੰਨ੍ਹੇ ਲੋਕ ਅਜਨਬੀਆਂ ਨਾਲ ਗੱਲ ਕਰਨ ਤੋਂ ਕਤਰਾਉਂਦੇ ਹਨ। ਇਸ ਲਈ ਸਾਨੂੰ ਸਮਝਦਾਰੀ ਨਾਲ ਇਨ੍ਹਾਂ ਨੂੰ ਗਵਾਹੀ ਦੇਣ ਦੀ ਲੋੜ ਹੈ। ਯਹੋਵਾਹ ਅੰਨ੍ਹੇ ਲੋਕਾਂ ਦੀ ਪਰਵਾਹ ਕਰਦਾ ਹੈ। (ਲੇਵੀ 19:14) ਅਸੀਂ ਅੰਨ੍ਹੇ ਲੋਕਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਵਿਚ ਮਦਦ ਕਰ ਕੇ ਉਸ ਦੀ ਮਿਸਾਲ ’ਤੇ ਚੱਲ ਸਕਦੇ ਹਾਂ।
ਇਸ ਤਰ੍ਹਾਂ ਕਿਵੇਂ ਕਰੀਏ:
-
ਅੰਨ੍ਹੇ ਲੋਕਾਂ ਨੂੰ “ਲੱਭੋ।” (ਮੱਤੀ 10:11) ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਦੇ ਪਰਿਵਾਰ ਦਾ ਕੋਈ ਵਿਅਕਤੀ ਦੇਖ ਨਹੀਂ ਸਕਦਾ। ਕੀ ਤੁਹਾਡੇ ਇਲਾਕੇ ਵਿਚ ਅੰਨ੍ਹੇ ਲੋਕਾਂ ਲਈ ਕੋਈ ਸਕੂਲ, ਸੰਸਥਾ ਜਾਂ ਆਸ਼ਰਮ ਹੈ ਜੋ ਉਨ੍ਹਾਂ ਲਈ ਬਣੇ ਪ੍ਰਕਾਸ਼ਨ ਲੈਣੇ ਚਾਹੇ?
-
ਨਿੱਜੀ ਦਿਲਚਸਪੀ ਦਿਖਾਓ। ਦੋਸਤਾਨਾ ਤਰੀਕੇ ਨਾਲ ਪੇਸ਼ ਆ ਕੇ ਤੇ ਦਿਲੋਂ ਦਿਲਚਸਪੀ ਦਿਖਾ ਕੇ ਤੁਸੀਂ ਅੰਨ੍ਹੇ ਵਿਅਕਤੀ ਦੀ ਘਬਰਾਹਟ ਦੂਰ ਕਰ ਸਕਦੇ ਹੋ। ਉਨ੍ਹਾਂ ਵਿਸ਼ਿਆਂ ’ਤੇ ਗੱਲ ਕਰੋ ਜਿਨ੍ਹਾਂ ਵਿਚ ਲੋਕਾਂ ਨੂੰ ਦਿਲਚਸਪੀ ਹੈ
-
ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਵਿਚ ਮਦਦ ਕਰੋ। ਜਿਹੜੇ ਚੰਗੀ ਤਰ੍ਹਾਂ ਦੇਖ ਨਹੀਂ ਸਕਦੇ ਜਾਂ ਬਿਲਕੁਲ ਨਹੀਂ ਦੇਖ ਸਕਦੇ, ਉਨ੍ਹਾਂ ਲਈ ਸਾਡੇ ਸੰਗਠਨ ਨੇ ਅਲੱਗ ਫਾਰਮੈਟ ਵਿਚ ਪ੍ਰਕਾਸ਼ਨ ਤਿਆਰ ਕੀਤੇ ਹਨ। ਵਿਅਕਤੀ ਨੂੰ ਪੁੱਛੋ ਕਿ ਉਸ ਨੂੰ ਕਿਸ ਫਾਰਮੈਟ ਵਿਚ ਪੜ੍ਹਨਾ ਪਸੰਦ ਹੈ। ਸਰਵਿਸ ਓਵਰਸੀਅਰ ਪ੍ਰਕਾਸ਼ਨ ਮੰਗਵਾਉਣ ਵਾਲੇ ਭਰਾ ਨੂੰ ਕਹਿ ਸਕਦਾ ਹੈ ਕਿ ਉਹ ਉਸ ਫਾਰਮੈਟ ਵਿਚ ਪ੍ਰਕਾਸ਼ਨ ਮੰਗਵਾਏ ਜਿਸ ਤਰ੍ਹਾਂ ਦੇ ਅੰਨ੍ਹੇ ਵਿਅਕਤੀ ਨੂੰ ਚਾਹੀਦੇ ਹਨ