Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਮੈਂ ਕਿਨ੍ਹਾਂ ਨੂੰ ਸੱਦਾ ਦੇਵਾਂਗਾ?

ਮੈਂ ਕਿਨ੍ਹਾਂ ਨੂੰ ਸੱਦਾ ਦੇਵਾਂਗਾ?

ਹਰ ਸਾਲ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਮੈਮੋਰੀਅਲ ’ਤੇ ਆਉਣ ਦਾ ਸੱਦਾ ਦੇਣ ਲਈ ਖ਼ਾਸ ਜਤਨ ਕਰਦੇ ਹਾਂ। ਜ਼ਿਆਦਾਤਰ ਲੋਕ ਸਾਡੇ ਲਈ ਅਜਨਬੀ ਹੁੰਦੇ ਹਨ। ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਸੱਦਾ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ। ਜਿਨ੍ਹਾਂ ਲੋਕਾਂ ਨੂੰ ਆਪਣੇ ਜਾਣ-ਪਛਾਣ ਵਾਲਿਆਂ ਤੋਂ ਸੱਦਾ-ਪੱਤਰ ਮਿਲਦਾ ਹੈ, ਉਹ ਅਕਸਰ ਹਾਜ਼ਰ ਹੁੰਦੇ ਹਨ। (yb08 11 ਪੈਰਾ 3; 14 ਪੈਰਾ 1) ਤੁਸੀਂ ਕਿਨ੍ਹਾਂ ਨੂੰ ਸੱਦਾ ਦੇ ਸਕਦੇ ਹੋ?

  • ਰਿਸ਼ਤੇਦਾਰ

  • ਨਾਲ ਪੜ੍ਹਨ ਵਾਲੇ ਜਾਂ ਕੰਮ ਕਰਨ ਵਾਲੇ

  • ਗੁਆਂਢੀ

  • ਰਿਟਰਨ ਵਿਜ਼ਿਟਾਂ ਅਤੇ ਪੁਰਾਣੀਆਂ ਤੇ ਨਵੀਆਂ ਬਾਈਬਲ ਸਟੱਡੀਆਂ

ਨਾਲੇ ਬਜ਼ੁਰਗ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਬੁਲਾਉਣਗੇ। ਉਦੋਂ ਕੀ ਜੇ ਤੁਹਾਡੀ ਜਾਣ-ਪਛਾਣ ਵਾਲਾ ਵਿਅਕਤੀ ਤੁਹਾਡੇ ਇਲਾਕੇ ਵਿਚ ਨਹੀਂ ਰਹਿੰਦਾ? jw.org/pa ਦੇ ਮੁੱਖ ਪੰਨੇ ’ਤੇ “ਸਾਡੇ ਬਾਰੇ” ’ਤੇ ਜਾਓ। ਫਿਰ “ਯਿਸੂ ਦੀ ਮੌਤ ਦੀ ਯਾਦਗਾਰ” ’ਤੇ ਕਲਿੱਕ ਕਰ ਕੇ ਦੇਖੋ ਕਿ ਜਿੱਥੇ ਉਹ ਵਿਅਕਤੀ ਰਹਿੰਦਾ ਹੈ, ਉੱਥੇ ਕਿੰਨੇ ਵਜੇ ਤੇ ਕਿਸ ਜਗ੍ਹਾ ਮੈਮੋਰੀਅਲ ਮਨਾਇਆ ਜਾਵੇਗਾ। ਇਸ ਸਾਲ ਮੈਮੋਰੀਅਲ ਮਨਾਉਣ ਦੀਆਂ ਤਿਆਰੀਆਂ ਕਰਦਿਆਂ ਸੋਚੋ ਕਿ ਤੁਸੀਂ ਕਿਨ੍ਹਾਂ ਨੂੰ ਸੱਦਾ ਦੇ ਸਕਦੇ ਹੋ ਅਤੇ ਫਿਰ ਉਨ੍ਹਾਂ ਨੂੰ ਸੱਦਾ ਦਿਓ।