ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਭੈਣਾਂ-ਭਰਾਵਾਂ ਦੀ ਮਦਦ ਕਬੂਲ ਕਰੋ
ਯਹੋਵਾਹ ਨੇ ਸਾਡੀ ਮਦਦ ਕਰਨ ਲਈ ਭੈਣ-ਭਰਾ ਦਿੱਤੇ ਹਨ। (1 ਪਤ 5:9) ਉਹ ਪ੍ਰਚਾਰ ਵਿਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਪਾਰ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ। ਪੌਲੁਸ ਨੂੰ ਵੀ ਅਕੂਲਾ, ਪ੍ਰਿਸਕਿੱਲਾ, ਸੀਲਾਸ ਅਤੇ ਤਿਮੋਥਿਉਸ ਵਰਗੇ ਭੈਣਾਂ-ਭਰਾਵਾਂ ਤੋਂ ਕਾਫ਼ੀ ਮਦਦ ਮਿਲੀ ਸੀ।—ਰਸੂ 18:1-5.
ਭੈਣ-ਭਰਾ ਤੁਹਾਨੂੰ ਵਧੀਆ ਸੁਝਾਅ ਦੇ ਸਕਦੇ ਹਨ ਕਿ ਤੁਸੀਂ ਗੱਲਬਾਤ ਕਰਨ ਵਿਚ ਆਉਣ ਵਾਲੀਆਂ ਰੁਕਾਵਟਾਂ ਕਿਵੇਂ ਪਾਰ ਕਰ ਸਕਦੇ ਹੋ। ਨਾਲੇ ਦੂਸਰੀ ਮੁਲਾਕਾਤ ਕਰਦਿਆਂ ਤੁਸੀਂ ਵਧੀਆ ਗੱਲਬਾਤ ਕਿਵੇਂ ਕਰ ਸਕਦੇ ਹੋ, ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰ ਸਕਦੇ ਅਤੇ ਚਲਾ ਸਕਦੇ ਹੋ। ਜੇ ਪ੍ਰਚਾਰ ਦੇ ਕਿਸੇ ਮਾਮਲੇ ਵਿਚ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਸੋਚੋ ਕਿ ਮੰਡਲੀ ਵਿਚ ਕਿਹੜਾ ਭੈਣ ਜਾਂ ਭਰਾ ਤੁਹਾਡੀ ਮਦਦ ਸਕਦਾ ਹੈ। ਫਿਰ ਉਸ ਤੋਂ ਮਦਦ ਮੰਗੋ। ਇਸ ਤੋਂ ਤੁਹਾਨੂੰ ਦੋਵਾਂ ਨੂੰ ਫ਼ਾਇਦਾ ਹੋਵੇਗਾ ਤੇ ਖ਼ੁਸ਼ੀ ਮਿਲੇਗੀ।—ਫ਼ਿਲਿ 1:25.
ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਯਹੋਵਾਹ ਦੀ ਮਦਦ ਸਵੀਕਾਰ ਕਰੋ—ਸਾਡੇ ਭੈਣ-ਭਰਾ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਨੀਤਾ ਨੇ ਗ੍ਰੇਸ ਨੂੰ ਸਭਾਵਾਂ ਵਿਚ ਆਉਣ ਦੀ ਹੱਲਾਸ਼ੇਰੀ ਕਿਵੇਂ ਦਿੱਤੀ?
-
ਸਾਨੂੰ ਭੈਣਾਂ-ਭਰਾਵਾਂ ਨੂੰ ਆਪਣੀ ਬਾਈਬਲ ਸਟੱਡੀ ’ਤੇ ਕਿਉਂ ਲੈ ਕੇ ਜਾਣਾ ਚਾਹੀਦਾ ਹੈ?
-
ਗ੍ਰੇਸ ਅਤੇ ਅਬੀਗੈਲ ਨੂੰ ਕਿਹੜੀ ਗੱਲ ਵਿਚ ਦਿਲਚਸਪੀ ਸੀ?
-
ਤੁਸੀਂ ਭੈਣਾਂ-ਭਰਾਵਾਂ ਤੋਂ ਪ੍ਰਚਾਰ ਵਿਚ ਕਿਹੜੇ-ਕਿਹੜੇ ਹੁਨਰ ਸਿੱਖ ਸਕਦੇ ਹੋ?