ਸਾਡੀ ਮਸੀਹੀ ਜ਼ਿੰਦਗੀ
ਹਮੇਸ਼ਾ ਯਹੋਵਾਹ ਨੂੰ ਧਿਆਨ ਵਿਚ ਰੱਖੋ
ਜਦੋਂ ਸਾਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਹੁੰਦੀ, ਤਾਂ ਅਜਿਹੇ ਸਮੇਂ ਵਿਚ ਸਾਡੇ ਲਈ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦੇਣੀ ਔਖੀ ਹੋ ਸਕਦੀ ਹੈ। ਅਸੀਂ ਸ਼ਾਇਦ ਕੋਈ ਵੀ ਨੌਕਰੀ ਲੈਣ ਲਈ ਤਿਆਰ ਹੋ ਜਾਈਏ ਭਾਵੇਂ ਉਸ ਕਰਕੇ ਅਸੀਂ ਯਹੋਵਾਹ ਦੀ ਸੇਵਾ ਠੀਕ ਤਰੀਕੇ ਨਾਲ ਨਾ ਕਰ ਪਾਈਏ ਜਾਂ ਉਹ ਨੌਕਰੀ ਯਹੋਵਾਹ ਦੇ ਮਿਆਰਾਂ ਖ਼ਿਲਾਫ਼ ਹੋਵੇ। ਪਰ ਇੱਦਾਂ ਕਰਨ ਦੀ ਬਜਾਇ ਅਸੀਂ ਯਹੋਵਾਹ ’ਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਮਦਦ ਕਰੇਗਾ। ਉਹ ਉਨ੍ਹਾਂ ਲੋਕਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਉਂਦਾ ਹੈ “ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ ਹੈ।” (2 ਇਤਿ 16:9) ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ। ਚਾਹੇ ਕੁਝ ਵੀ ਹੋ ਜਾਵੇ, ਉਹ ਸਾਡੀ ਮਦਦ ਕਰ ਸਕਦਾ ਹੈ ਅਤੇ ਸਾਡੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। (ਰੋਮੀ 8:32) ਇਸ ਲਈ ਨੌਕਰੀ ਦਾ ਫ਼ੈਸਲਾ ਕਰਦੇ ਸਮੇਂ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਸੇਵਾ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਚਾਹੀਦੀ ਹੈ।—ਜ਼ਬੂ 16:8.
ਜੀ-ਜਾਨ ਨਾਲ ਯਹੋਵਾਹ ਲਈ ਕੰਮ ਕਰੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਜੇਸਨ ਨੇ ਰਿਸ਼ਵਤ ਕਿਉਂ ਨਹੀਂ ਲਈ?
-
ਅਸੀਂ ਕੁਲੁੱਸੀਆਂ 3:23 ਦੀ ਸਲਾਹ ਕਿਵੇਂ ਮੰਨ ਸਕਦੇ ਹਾਂ?
-
ਜੇਸਨ ਦੀ ਵਧੀਆ ਮਿਸਾਲ ਦਾ ਥੌਮਸ ’ਤੇ ਕੀ ਅਸਰ ਪਿਆ?
-
ਅਸੀਂ ਮੱਤੀ 6:22 ਦੀ ਸਲਾਹ ਕਿਵੇਂ ਮੰਨ ਸਕਦੇ ਹਾਂ?