ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਖੋਜਬੀਨ ਕਰਨ ਵਾਲੇ ਔਜ਼ਾਰ ਵਰਤੋ
ਅਸਰਕਾਰੀ ਤਰੀਕੇ ਨਾਲ ਸਿਖਾਉਣ ਲਈ ਯਹੋਵਾਹ ਨੇ ਸਾਨੂੰ ਕਈ ਸਾਰੇ ਔਜ਼ਾਰ ਦਿੱਤੇ ਹਨ, ਜਿਵੇਂ ਵੀਡੀਓ, ਪਰਚੇ, ਰਸਾਲੇ, ਬਰੋਸ਼ਰ, ਕਿਤਾਬਾਂ ਅਤੇ ਬਾਈਬਲ। (2 ਤਿਮੋ 3:16) ਉਸ ਨੇ ਸਾਨੂੰ ਖੋਜਬੀਨ ਕਰਨ ਲਈ ਵੀ ਔਜ਼ਾਰ ਦਿੱਤੇ ਹਨ ਤਾਂਕਿ ਅਸੀਂ ਆਇਤਾਂ ਨੂੰ ਚੰਗੀ ਤਰ੍ਹਾਂ ਸਮਝਾ ਸਕੀਏ। ਮਿਸਾਲ ਲਈ, ਵਾਚਟਾਵਰ ਲਾਇਬ੍ਰੇਰੀ, JW ਲਾਇਬ੍ਰੇਰੀ ਐਪ, ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਅਤੇ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ।
ਜਦੋਂ ਤੁਸੀਂ ਬਾਈਬਲ ਦੀ ਡੂੰਘਾਈ ਨਾਲ ਖੋਜਬੀਨ ਕਰਨ ਲਈ ਦਿੱਤੇ ਔਜ਼ਾਰ ਵਰਤੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ। ਆਪਣੇ ਵਿਦਿਆਰਥੀਆਂ ਨੂੰ ਇਨ੍ਹਾਂ ਔਜ਼ਾਰਾਂ ਨਾਲ ਖੋਜਬੀਨ ਕਰਨੀ ਸਿਖਾਓ। ਜਦੋਂ ਉਹ ਖ਼ੁਦ ਸਵਾਲਾਂ ਦੇ ਜਵਾਬ ਲੱਭਣਗੇ, ਤਾਂ ਉਨ੍ਹਾਂ ਨੂੰ ਵੀ ਖ਼ੁਸ਼ੀ ਮਿਲੇਗੀ।
ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਯਹੋਵਾਹ ਦੀ ਮਦਦ ਸਵੀਕਾਰ ਕਰੋ—ਖੋਜਬੀਨ ਕਰਨ ਵਾਲੇ ਔਜ਼ਾਰ ਵਰਤੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਗ੍ਰੇਸ ਨੇ ਸ੍ਰਿਸ਼ਟੀ ਬਾਰੇ ਕੀ ਕਿਹਾ?
-
ਨੀਤਾ ਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਕਿੱਥੋਂ ਮਿਲੀ?
-
ਨੀਤਾ ਨੇ ਉਹ ਜਾਣਕਾਰੀ ਕਿੱਥੋਂ ਲੱਭੀ ਜਿਸ ਨਾਲ ਉਹ ਗ੍ਰੇਸ ਨੂੰ ਸਮਝਾ ਪਾਈ?
-
ਖੋਜਬੀਨ ਕਰਨ ਵਾਲੇ ਔਜ਼ਾਰ ਵਰਤ ਕੇ ਨੀਤਾ ਨੂੰ ਕਿਵੇਂ ਲੱਗਾ?