ਸਾਡੀ ਮਸੀਹੀ ਜ਼ਿੰਦਗੀ
ਖ਼ੁਸ਼ ਖ਼ਬਰੀ ਸੁਣਾਓ ਕਿ ਨਵੀਂ ਦੁਨੀਆਂ ਆਉਣ ਵਾਲੀ ਹੈ!
ਨਵੰਬਰ ਮਹੀਨੇ ਦੌਰਾਨ ਅਸੀਂ ਇਹ ਖ਼ੁਸ਼ ਖ਼ਬਰੀ ਸੁਣਾਉਣ ਦੀ ਖ਼ਾਸ ਕੋਸ਼ਿਸ਼ ਕਰਾਂਗੇ ਕਿ ਨਵੀਂ ਦੁਨੀਆਂ ਆਉਣ ਵਾਲੀ ਹੈ। (ਜ਼ਬੂ 37:10, 11; ਪ੍ਰਕਾ 21:3-5) ਇਸ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰੋ। ਜੇ ਤੁਸੀਂ ਨਵੰਬਰ ਵਿਚ ਸਹਿਯੋਗੀ ਪਾਇਨੀਅਰਿੰਗ ਕਰੋਗੇ, ਤਾਂ ਤੁਸੀਂ 30 ਜਾਂ 50 ਘੰਟੇ ਪ੍ਰਚਾਰ ਕਰ ਸਕਦੇ ਹੋ।
ਨਵੀਂ ਦੁਨੀਆਂ ਬਾਰੇ ਕੋਈ ਆਇਤ ਸੋਚ ਕੇ ਰੱਖੋ ਤਾਂਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੱਸ ਸਕੋ। ਸੋਚੋ ਕਿ ਤੁਹਾਡੇ ਇਲਾਕੇ ਵਿਚ ਲੋਕਾਂ ਨੂੰ ਕਿਹੜੀ ਆਇਤ ਵਧੀਆ ਲੱਗੇਗੀ। ਜੇ ਕੋਈ ਵਿਅਕਤੀ ਪਹਿਲੀ ਮੁਲਾਕਾਤ ਵਿਚ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ 2021 ਦੇ ਪਬਲਿਕ ਐਡੀਸ਼ਨ ਦੇ ਪਹਿਰਾਬੁਰਜ ਦਾ ਦੂਸਰਾ ਅੰਕ ਦਿਓ। ਫਿਰ ਜਿੰਨੀ ਜਲਦੀ ਹੋ ਸਕੇ, ਤਾਂ ਉਸ ਨੂੰ ਦੁਬਾਰਾ ਮਿਲੋ ਅਤੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਤੋਂ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੇ ਅਸੀਂ “ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ” ਸੁਣਾਉਣ ਵਿਚ ਪੂਰੀ ਵਾਹ ਲਾਈਏ, ਤਾਂ ਸਾਨੂੰ ਬਹੁਤ ਖ਼ੁਸ਼ੀ ਮਿਲੇਗੀ।—ਯਸਾ 52:7.
ਜਦੋਂ ਦੁਨੀਆਂ ਹੋਵੇਗੀ ਨਵੀਂ ਬ੍ਰਾਡਕਾਸਟਿੰਗ ਦੇ ਗਾਣੇ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਇਕ ਛੋਟੀ ਕੁੜੀ ਕਿਹੜੇ ਸ਼ਾਨਦਾਰ ਭਵਿੱਖ ਦੀ ਕਲਪਨਾ ਕਰ ਰਹੀ ਹੈ?
-
ਨਵੀਂ ਦੁਨੀਆਂ ਵਿਚ ਤੁਸੀਂ ਖ਼ਾਸ ਤੌਰ ਤੇ ਕਿਹੜੀਆਂ ਬਰਕਤਾਂ ਪਾਉਣ ਦਾ ਇੰਤਜ਼ਾਰ ਕਰ ਰਹੇ ਹੋ?
-
ਨਵੀਂ ਦੁਨੀਆਂ ’ਤੇ ਸੋਚ-ਵਿਚਾਰ ਕਰਨ ਕਰਕੇ ਤੁਸੀਂ ਨਵੰਬਰ ਦੀ ਮੁਹਿੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਕਿਉਂ ਲੈਣਾ ਚਾਹੋਗੇ?—ਲੂਕਾ 6:45