ਸਾਡੀ ਮਸੀਹੀ ਜ਼ਿੰਦਗੀ
ਤੰਗਹਾਲੀ ਵਿਚ ਹਿੰਮਤ ਨਾ ਹਾਰੋ
ਆਖ਼ਰੀ ਦਿਨਾਂ ਵਿਚ ਰਹਿਣ ਕਰਕੇ ਸਾਡੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਹੋਈ ਹੈ। ਜਿੱਦਾਂ-ਜਿੱਦਾਂ ਅਸੀਂ ਇਸ ਦੁਨੀਆਂ ਦੇ ਅੰਤ ਦੇ ਨੇੜੇ ਪਹੁੰਚ ਰਹੇ ਹਾਂ, ਉੱਦਾਂ-ਉੱਦਾਂ ਮੁਸ਼ਕਲਾਂ ਹੋਰ ਵੀ ਵਧਦੀਆਂ ਜਾਣਗੀਆਂ। ਇਸ ਕਰਕੇ ਸ਼ਾਇਦ ਸਾਨੂੰ ਕੁਝ ਚੀਜ਼ਾਂ ਦੀ ਕਮੀ ਆਵੇ। (ਹੱਬ 3:16-18) ਕਿਹੜੀ ਗੱਲ ਦੀ ਮਦਦ ਨਾਲ ਅਸੀਂ ਤੰਗਹਾਲੀ ਵਿਚ ਵੀ ਹਿੰਮਤ ਰੱਖ ਸਕਦੇ ਹਾਂ? ਸਾਨੂੰ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਭਰੋਸਾ ਕਰਦੇ ਰਹਿਣਾ ਚਾਹੀਦਾ ਹੈ। ਉਸ ਨੇ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਹ ਕਿਸੇ ਵੀ ਹਾਲਾਤ ਵਿਚ ਸਾਡੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ।—ਜ਼ਬੂ 37:18, 19; ਇਬ 13:5, 6.
ਤੁਸੀਂ ਕੀ ਕਰ ਸਕਦੇ ਹੋ:
-
ਯਹੋਵਾਹ ਤੋਂ ਅਗਵਾਈ, ਬੁੱਧ ਅਤੇ ਸਹਾਰੇ ਲਈ ਤਰਲੇ ਕਰਦੇ ਰਹੋ।—ਜ਼ਬੂ 62:8
-
ਉਹ ਕੰਮ ਕਰਨ ਲਈ ਵੀ ਖ਼ੁਸ਼ੀ-ਖ਼ੁਸ਼ੀ ਤਿਆਰ ਰਹੋ ਜੋ ਤੁਸੀਂ ਪਹਿਲਾਂ ਕਦੇ ਨਹੀਂ ਕੀਤਾ। g 4/10 30-31, ਡੱਬੀਆਂ
-
ਪਰਮੇਸ਼ੁਰ ਦੇ ਕੰਮ ਕਰਦੇ ਰਹੋ, ਜਿਵੇਂ ਕਿ ਬਾਈਬਲ ਪੜ੍ਹਨੀ, ਮੀਟਿੰਗਾਂ ਵਿਚ ਜਾਣਾ ਅਤੇ ਪ੍ਰਚਾਰ ਕੰਮ ਵਿਚ ਹਿੱਸਾ ਲੈਣਾ
ਉਹ ਘਰ ਬਣਾਓ ਜੋ ਟਿਕਿਆ ਰਹੇਗਾ—ਤੁਹਾਡੇ ਕੋਲ ਜੋ ਹੈ, “ਉਸੇ ਵਿਚ ਸੰਤੁਸ਼ਟ ਰਹੋ” ਨਾਂ ਦੀ ਵੀਡੀਓ ਦੇਖੇ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਕੁਝ ਪਰਿਵਾਰਾਂ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ?
-
ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ?
-
ਅਸੀਂ ਪੈਸਿਆਂ ਦੀ ਤੰਗੀ ਝੱਲਣ ਵਾਲੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?