Skip to content

Skip to table of contents

16-22 ਸਤੰਬਰ

ਜ਼ਬੂਰ 85-87

16-22 ਸਤੰਬਰ

ਗੀਤ 41 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਪ੍ਰਾਰਥਨਾ ਧੀਰਜ ਰੱਖਣ ਵਿਚ ਮਦਦ ਕਰਦੀ ਹੈ

(10 ਮਿੰਟ)

ਯਹੋਵਾਹ ਤੋਂ ਖ਼ੁਸ਼ੀ ਮੰਗੋ (ਜ਼ਬੂ 86:4)

ਵਫ਼ਾਦਾਰ ਰਹਿਣ ਵਿਚ ਯਹੋਵਾਹ ਤੋਂ ਮਦਦ ਮੰਗੋ (ਜ਼ਬੂ 86:11, 12; w12 5/15 25 ਪੈਰਾ 10)

ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦੇਵੇਗਾ (ਜ਼ਬੂ 86:6, 7; w23.05 13 ਪੈਰੇ 17-18)


ਖ਼ੁਦ ਨੂੰ ਪੁੱਛੋ, ‘ਕੀ ਮੁਸ਼ਕਲਾਂ ਆਉਣ ਤੇ ਮੈਂ ਵਾਰ-ਵਾਰ ਅਤੇ ਜ਼ਿਆਦਾ ਦੇਰ ਤਕ ਪ੍ਰਾਰਥਨਾ ਕਰਦਾ ਹਾਂ?’​—ਜ਼ਬੂ 86:3.

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 86:11​—ਦਾਊਦ ਦੀ ਪ੍ਰਾਰਥਨਾ ਤੋਂ ਸਾਨੂੰ ਇਕ ਵਿਅਕਤੀ ਦੇ ਦਿਲ ਬਾਰੇ ਕੀ ਪਤਾ ਲੱਗਦਾ ਹੈ? (it-1 1058 ਪੈਰਾ 5)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 3 ਨੁਕਤਾ 5)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਉਸ ਵਿਅਕਤੀ ਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛੋ ਜਿਸ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਹ ਹਾਲ ਵਿਚ ਹੋਈ ਕਿਸੇ ਘਟਨਾ ਨੂੰ ਲੈ ਕੇ ਪਰੇਸ਼ਾਨ ਹੈ। (lmd ਪਾਠ 7 ਨੁਕਤਾ 4)

6. ਚੇਲੇ ਬਣਾਓ

(5 ਮਿੰਟ) lff ਪਾਠ 15 ਨੁਕਤਾ 5. ਤੁਸੀਂ ਅਗਲੇ ਹਫ਼ਤੇ ਕਿਤੇ ਜਾ ਰਹੇ ਹੋ। ਫਿਰ ਵੀ ਆਪਣੇ ਵਿਦਿਆਰਥੀ ਨਾਲ ਸਟੱਡੀ ਕਰਨ ਦਾ ਪ੍ਰਬੰਧ ਕਰੋ। (lmd ਪਾਠ 10 ਨੁਕਤਾ 4)

ਸਾਡੀ ਮਸੀਹੀ ਜ਼ਿੰਦਗੀ

ਗੀਤ 83

7. ਹਾਰ ਨਾ ਮੰਨੋ

(5 ਮਿੰਟ) ਚਰਚਾ।

ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

  •   ਕਦੇ-ਕਦਾਈਂ ਸਾਨੂੰ ਕਿਉਂ ਲੱਗ ਸਕਦਾ ਹੈ ਕਿ ਅਸੀਂ ਪ੍ਰਚਾਰ ਕਰਨਾ ਛੱਡ ਦੇਈਏ?

  •  ਸਾਨੂੰ ਪ੍ਰਚਾਰ ਵਿਚ ਹਾਰ ਕਿਉਂ ਨਹੀਂ ਮੰਨਣੀ ਚਾਹੀਦੀ?

8. ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਰਹੋ!

(10 ਮਿੰਟ) ਚਰਚਾ।

ਕੀ ਤੁਸੀਂ ਇਸ ਖ਼ਾਸ ਮਹੀਨੇ ਦੌਰਾਨ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਤੋਂ ਬਾਈਬਲ ਸਟੱਡੀ ਸ਼ੁਰੂ ਕਰਵਾ ਸਕੇ? ਜੇ ਹਾਂ, ਤਾਂ ਤੁਸੀਂ ਬਹੁਤ ਖ਼ੁਸ਼ ਹੋਣੇ। ਨਾਲੇ ਤੁਹਾਡੀ ਮਿਹਨਤ ਦੇ ਨਤੀਜੇ ਦੇਖ ਕੇ ਭੈਣਾਂ-ਭਰਾਵਾਂ ਨੂੰ ਵੀ ਹੌਸਲਾ ਮਿਲਿਆ ਹੋਣਾ। ਪਰ ਜੇ ਤੁਸੀਂ ਕੋਈ ਬਾਈਬਲ ਸਟੱਡੀ ਸ਼ੁਰੂ ਨਹੀਂ ਕਰਵਾ ਸਕੇ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੀ ਮਿਹਨਤ ਬੇਕਾਰ ਗਈ। ਇਸ ਕਰਕੇ ਜੇ ਤੁਸੀਂ ਨਿਰਾਸ਼ ਹੋ ਗਏ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?

ਅਸੀਂ “ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ . . . ਧੀਰਜ ਨਾਲ”​—ਪ੍ਰਚਾਰ ਕਰਦਿਆਂ ਨਾਂ ਦੀ ਵੀਡੀਓ ਚਲਾਓ ਫਿਰ ਹਾਜ਼ਰੀਨ ਨੂੰ ਪੁੱਛੋ:

  • ਜੇ ਸਾਨੂੰ ਲੱਗੇ ਕਿ ਪ੍ਰਚਾਰ ਵਿਚ ਸਾਡੀ ਮਿਹਨਤ ਬੇਕਾਰ ਜਾ ਰਹੀ ਹੈ, ਤਾਂ 2 ਕੁਰਿੰਥੀਆਂ 6:4, 6 ਤੋਂ ਸਾਨੂੰ ਕਿਵੇਂ ਹੌਸਲਾ ਮਿਲ ਸਕਦਾ ਹੈ?

  • ਜੇ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਤੁਸੀਂ ਕੋਈ ਬਾਈਬਲ ਸਟੱਡੀ ਸ਼ੁਰੂ ਨਹੀਂ ਕਰਵਾ ਸਕੇ, ਤਾਂ ਤੁਸੀਂ ਕਿਹੜੇ ਫੇਰ-ਬਦਲ ਕਰ ਸਕਦੇ ਹੋ?

ਯਾਦ ਰੱਖੋ ਕਿ ਸਾਡੀ ਖ਼ੁਸ਼ੀ ਇਸ ਗੱਲ ʼਤੇ ਨਿਰਭਰ ਨਹੀਂ ਕਰਦੀ ਕਿ ਅਸੀਂ ਕਿੰਨੀਆਂ ਬਾਈਬਲ ਸਟੱਡੀਆਂ ਸ਼ੁਰੂ ਕਰਦੇ ਹਾਂ ਜਾਂ ਕਰਾਉਂਦੇ ਹਾਂ। ਇਸ ਦੀ ਬਜਾਇ, ਸਾਨੂੰ ਇਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ ਕਿ ਯਹੋਵਾਹ ਸਾਡੀ ਮਿਹਨਤ ਤੋਂ ਖ਼ੁਸ਼ ਹੈ। (ਲੂਕਾ 10:17-20) ਇਸ ਲਈ ਪੂਰੇ ਦਿਲ ਨਾਲ ਇਸ ਖ਼ਾਸ ਮੁਹਿੰਮ ਵਿਚ ਹਿੱਸਾ ਲੈਂਦੇ ਰਹੋ ਅਤੇ ਯਕੀਨ ਰੱਖੋ ਕਿ “ਪ੍ਰਭੂ ਦੇ ਕੰਮ ਵਿਚ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਂਦੀ।”​—1 ਕੁਰਿੰ 15:58.

9. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 126 ਅਤੇ ਪ੍ਰਾਰਥਨਾ