Skip to content

Skip to table of contents

2-8 ਸਤੰਬਰ

ਜ਼ਬੂਰ 79-81

2-8 ਸਤੰਬਰ

ਗੀਤ 29 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਯਹੋਵਾਹ ਦੇ ਮਹਿਮਾਵਾਨ ਨਾਂ ਲਈ ਪਿਆਰ ਦਿਖਾਓ

(10 ਮਿੰਟ)

ਯਹੋਵਾਹ ਦੇ ਨਾਂ ਨੂੰ ਬਦਨਾਮ ਕਰਨ ਵਾਲੇ ਕੰਮਾਂ ਤੋਂ ਦੂਰ ਰਹੋ (ਜ਼ਬੂ 79:9; w17.02 9 ਪੈਰਾ 5)

ਯਹੋਵਾਹ ਦਾ ਨਾਂ ਲਓ (ਜ਼ਬੂ 80:18; ijwbv 3 ਪੈਰੇ 4-5)

ਯਹੋਵਾਹ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ ਜੋ ਉਸ ਦਾ ਕਹਿਣਾ ਮੰਨਦੇ ਹਨ ਅਤੇ ਉਸ ਦੇ ਨਾਂ ਲਈ ਪਿਆਰ ਦਿਖਾਉਂਦੇ ਹਨ (ਜ਼ਬੂ 81:13, 16)

ਸਾਡੇ ਕੰਮਾਂ ਤੋਂ ਯਹੋਵਾਹ ਦੇ ਨਾਂ ਦੀ ਮਹਿਮਾ ਉਦੋਂ ਹੀ ਹੋਵੇਗੀ ਜਦੋਂ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਅਸੀਂ ਉਸ ਦੇ ਗਵਾਹ ਹਾਂ

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 80:1​—ਕਈ ਵਾਰ ਯੂਸੁਫ਼ ਦਾ ਨਾਂ ਇਜ਼ਰਾਈਲ ਦੇ ਸਾਰੇ ਗੋਤਾਂ ਨੂੰ ਦਰਸਾਉਣ ਲਈ ਕਿਉਂ ਵਰਤਿਆ ਗਿਆ? (it-2 111)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(1 ਮਿੰਟ) ਘਰ-ਘਰ ਪ੍ਰਚਾਰ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 4 ਨੁਕਤਾ 4)

5. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 4 ਨੁਕਤਾ 3)

6. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 3 ਨੁਕਤਾ 3)

7. ਦੁਬਾਰਾ ਮਿਲਣਾ

(5 ਮਿੰਟ) ਘਰ-ਘਰ ਪ੍ਰਚਾਰ। ਉਸ ਵਿਅਕਤੀ ਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛੋ ਜਿਸ ਨੇ ਪਹਿਲਾਂ ਸਟੱਡੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। (lmd ਪਾਠ 8 ਨੁਕਤਾ 3)

ਸਾਡੀ ਮਸੀਹੀ ਜ਼ਿੰਦਗੀ

ਗੀਤ 10

8. “ਉਹ ਮੇਰੇ ਨਾਂ ਨੂੰ ਪਵਿੱਤਰ ਕਰਨਗੇ”

(15 ਮਿੰਟ) ਚਰਚਾ।

ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਯਹੋਵਾਹ ਦਾ ਨਾਂ ਬਦਨਾਮ ਕਰਨਾ ਸ਼ੁਰੂ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤਕ ਸਾਰੇ ਦੂਤਾਂ ਅਤੇ ਇਨਸਾਨਾਂ ਨੂੰ ਇਕ ਬਹੁਤ ਹੀ ਅਹਿਮ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਹ ਯਹੋਵਾਹ ਦਾ ਨਾਂ ਪਵਿੱਤਰ ਕਰਨਗੇ ਜਾਂ ਨਹੀਂ।

ਗੌਰ ਕਰੋ ਕਿ ਯਹੋਵਾਹ ਨੂੰ ਬਦਨਾਮ ਕਰਨ ਲਈ ਸ਼ੈਤਾਨ ਨੇ ਕਿੰਨੇ ਵੱਡੇ-ਵੱਡੇ ਝੂਠ ਬੋਲੇ ਹਨ। ਜਿਵੇਂ, ਉਸ ਨੇ ਯਹੋਵਾਹ ʼਤੇ ਜ਼ਾਲਮ ਅਤੇ ਕਠੋਰ ਰਾਜਾ ਹੋਣ ਦਾ ਦੋਸ਼ ਲਾਇਆ। (ਉਤ 3:1-6; ਅੱਯੂ 4:18, 19) ਉਸ ਨੇ ਦਾਅਵਾ ਕੀਤਾ ਕਿ ਯਹੋਵਾਹ ਦੇ ਸੇਵਕ ਅਸਲ ਵਿਚ ਉਸ ਨੂੰ ਪਿਆਰ ਨਹੀਂ ਕਰਦੇ। (ਅੱਯੂ 2:4, 5) ਇੱਥੋਂ ਤਕ ਕਿ ਉਸ ਨੇ ਲੱਖਾਂ ਹੀ ਲੋਕਾਂ ਨੂੰ ਇਹ ਯਕੀਨ ਵੀ ਦਿਵਾਇਆ ਹੈ ਕਿ ਯਹੋਵਾਹ ਨੇ ਇਹ ਖ਼ੂਬਸੂਰਤ ਧਰਤੀ ਅਤੇ ਇਸ ਵਿਚਲੀਆਂ ਚੀਜ਼ਾਂ ਨੂੰ ਨਹੀਂ ਬਣਾਇਆ।​—ਰੋਮੀ 1:20, 21.

ਤੁਹਾਨੂੰ ਇਹ ਝੂਠ ਸੁਣ ਕੇ ਕਿੱਦਾਂ ਲੱਗਦਾ ਹੈ? ਕੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਸਾਰਿਆਂ ਨੂੰ ਯਹੋਵਾਹ ਬਾਰੇ ਸੱਚਾਈ ਦੱਸੋ? ਉਹ ਜਾਣਦਾ ਹੈ ਕਿ ਉਸ ਦੇ ਲੋਕ ਉਸ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਮਦਦ ਕਰਨਗੇ। (ਯਸਾਯਾਹ 29:23 ਵਿਚ ਨੁਕਤਾ ਦੇਖੋ।) ਤੁਸੀਂ ਇਹ ਕਿਵੇਂ ਕਰ ਸਕਦੇ ਹੋ?

  • ਯਹੋਵਾਹ ਨੂੰ ਜਾਣਨ ਅਤੇ ਉਸ ਨੂੰ ਪਿਆਰ ਕਰਨ ਵਿਚ ਦੂਜਿਆਂ ਦੀ ਮਦਦ ਕਰੋ। (ਯੂਹੰ 17:25, 26) ਇਸ ਗੱਲ ਦੇ ਸਬੂਤ ਦੇਣ ਲਈ ਤਿਆਰ ਰਹੋ ਕਿ ਉਹ ਸੱਚ-ਮੁੱਚ ਹੈ ਅਤੇ ਦੂਜਿਆਂ ਨੂੰ ਉਸ ਦੇ ਸ਼ਾਨਦਾਰ ਗੁਣਾਂ ਬਾਰੇ ਦੱਸੋ।​—ਯਸਾ 63:7

  • ਆਪਣੇ ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਕਰੋ। (ਮੱਤੀ 22:37, 38) ਯਹੋਵਾਹ ਦੇ ਹੁਕਮ ਸਿਰਫ਼ ਇਸ ਕਰਕੇ ਨਾ ਮੰਨੋ ਕਿ ਇਹ ਤੁਹਾਡੇ ਭਲੇ ਲਈ ਹਨ, ਸਗੋਂ ਇਸ ਕਰਕੇ ਮੰਨੋ ਕਿ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ।​—ਕਹਾ 27:11

ਪਿਆਰ ਕਦੇ ਖ਼ਤਮ ਨਹੀਂ ਹੁੰਦਾ . . . ਸਕੂਲ ਵਿਚ ਬੁਰੇ ਮਾਹੌਲ ਦੇ ਬਾਵਜੂਦ ਨਾਂ ਦੀ ਵੀਡੀਓ ਚਲਾਓ ਫਿਰ ਹਾਜ਼ਰੀਨ ਨੂੰ ਪੁੱਛੋ:

  • ਐਰੀਅਲ ਅਤੇ ਡਿਏਗੋ ਨੇ ਯਹੋਵਾਹ ਦੇ ਨਾਂ ਦਾ ਆਦਰ ਕਿਵੇਂ ਕੀਤਾ?

  • ਉਹ ਯਹੋਵਾਹ ਦੇ ਨਾਂ ਦਾ ਆਦਰ ਕਿਉਂ ਕਰਨਾ ਚਾਹੁੰਦੇ ਸਨ?

  • ਤੁਸੀਂ ਉਨ੍ਹਾਂ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹੋ?

9. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 67 ਅਤੇ ਪ੍ਰਾਰਥਨਾ