Skip to content

Skip to table of contents

28 ਅਕਤੂਬਰ–3 ਨਵੰਬਰ 2024

ਜ਼ਬੂਰ 103-104

28 ਅਕਤੂਬਰ–3 ਨਵੰਬਰ 2024

ਗੀਤ 30 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਉਸ ਨੂੰ ਯਾਦ ਹੈ ਕਿ ਅਸੀਂ ਮਿੱਟੀ ਹੀ ਹਾਂ”

(10 ਮਿੰਟ)

ਯਹੋਵਾਹ ਹਮਦਰਦ ਹੈ ਜਿਸ ਕਰਕੇ ਉਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ (ਜ਼ਬੂ 103:8; w23.07 21 ਪੈਰਾ 5)

ਯਹੋਵਾਹ ਸਾਨੂੰ ਉਦੋਂ ਵੀ ਨਹੀਂ ਤਿਆਗਦਾ ਜਦੋਂ ਸਾਡੇ ਤੋਂ ਗ਼ਲਤੀਆਂ ਹੁੰਦੀਆਂ ਹਨ (ਜ਼ਬੂ 103:9, 10; w23.09 6-7 ਪੈਰੇ 16-18)

ਅਸੀਂ ਜਿੰਨਾ ਦੇ ਸਕਦੇ ਹਾਂ, ਯਹੋਵਾਹ ਉਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਰੱਖਦਾ (ਜ਼ਬੂ 103:14; w23.05 26 ਪੈਰਾ 2)

ਖ਼ੁਦ ਨੂੰ ਪੁੱਛੋ, ‘ਕੀ ਮੈਂ ਆਪਣੇ ਸਾਥੀ ਨਾਲ ਪੇਸ਼ ਆਉਂਦਿਆਂ ਯਹੋਵਾਹ ਵਾਂਗ ਸਮਝਦਾਰੀ ਦਿਖਾਉਂਦਾ ਹਾਂ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 104:24​—ਇਸ ਆਇਤ ਤੋਂ ਅਸੀਂ ਯਹੋਵਾਹ ਦੀ ਨਵੀਆਂ-ਨਵੀਆਂ ਅਤੇ ਅਲੱਗ-ਅਲੱਗ ਚੀਜ਼ਾਂ ਬਣਾਉਂਦੇ ਰਹਿਣ ਦੀ ਕਾਬਲੀਅਤ ਬਾਰੇ ਕੀ ਸਿੱਖਦੇ ਹਾਂ? (cl 55 ਪੈਰਾ 18)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। (lmd ਪਾਠ 3 ਨੁਕਤਾ 4)

5. ਦੁਬਾਰਾ ਮਿਲਣਾ

(4 ਮਿੰਟ) ਘਰ-ਘਰ ਪ੍ਰਚਾਰ। ਜਿਹੜਾ ਵਿਅਕਤੀ ਸਟੱਡੀ ਕਰਨ ਲਈ ਮੰਨ ਗਿਆ ਹੈ, ਉਸ ਨਾਲ ਆਓ ਬਾਈਬਲ ਤੋਂ ਸਿੱਖੀਏ ਨਾਂ ਦੀ ਵੀਡੀਓ ʼਤੇ ਚਰਚਾ ਕਰੋ। (th ਪਾਠ 9)

6. ਭਾਸ਼ਣ

(5 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 6​—ਵਿਸ਼ਾ: ਪਤੀ ਨੂੰ ਆਪਣੀ ਪਤਨੀ ਨਾਲ ‘ਇਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਜਿਸ ਤਰ੍ਹਾਂ ਉਹ ਆਪਣੇ ਆਪ ਨਾਲ ਕਰਦਾ ਹੈ।’ (th ਪਾਠ 1)

ਸਾਡੀ ਮਸੀਹੀ ਜ਼ਿੰਦਗੀ

ਗੀਤ 44

7. ਕੀ ਤੁਸੀਂ ਆਪਣੀਆਂ ਹੱਦਾਂ ਪਛਾਣਦੇ ਹੋ?

(15 ਮਿੰਟ) ਚਰਚਾ।

ਜਦੋਂ ਅਸੀਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਉਸ ਨੂੰ ਖ਼ੁਸ਼ ਕਰਦੇ ਹਾਂ ਅਤੇ ਇਸ ਨਾਲ ਸਾਨੂੰ ਵੀ ਖ਼ੁਸ਼ੀ ਹੁੰਦੀ ਹੈ। (ਜ਼ਬੂ 73:28) ਪਰ ਸਾਨੂੰ ਫਾਲਤੂ ਦੀ ਚਿੰਤਾ ਅਤੇ ਨਿਰਾਸ਼ਾ ਹੋ ਸਕਦੀ ਹੈ ਜੇ ਅਸੀਂ ਆਪਣੀਆਂ ਹੱਦਾਂ ਪਛਾਣੇ ਬਿਨਾਂ ਪੂਰੀ ਵਾਹ ਲਾਉਣ ਦੀ ਕੋਸ਼ਿਸ਼ ਕਰਦੇ ਹਾਂ।

ਖ਼ੁਦ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੋ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

  • ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ? (ਮੀਕਾ 6:8)

  • ਕਿਹੜੀ ਗੱਲ ਨੇ ਨੌਜਵਾਨ ਭੈਣ ਦੀ ਮਦਦ ਕੀਤੀ ਕਿ ਉਹ ਆਪਣੇ ਟੀਚੇ ਨੂੰ ਹਾਸਲ ਕਰਨ ਬਾਰੇ ਜ਼ਿਆਦਾ ਚਿੰਤਾ ਨਾ ਕਰੇ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 69 ਅਤੇ ਪ੍ਰਾਰਥਨਾ