Skip to content

Skip to table of contents

7-13 ਅਕਤੂਬਰ

ਜ਼ਬੂਰ 92-95

7-13 ਅਕਤੂਬਰ

ਗੀਤ 84 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਯਹੋਵਾਹ ਦੀ ਸੇਵਾ ਕਰਨੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ!

(10 ਮਿੰਟ)

ਯਹੋਵਾਹ ਸਾਡੀ ਭਗਤੀ ਦਾ ਹੱਕਦਾਰ ਹੈ (ਜ਼ਬੂ 92:1, 4; w18.04 26 ਪੈਰਾ 5)

ਉਹ ਆਪਣੇ ਲੋਕਾਂ ਦੀ ਸਹੀ ਫ਼ੈਸਲੇ ਕਰਨ ਅਤੇ ਖ਼ੁਸ਼ ਰਹਿਣ ਵਿਚ ਮਦਦ ਕਰਦਾ ਹੈ (ਜ਼ਬੂ 92:5; w18.11 20 ਪੈਰਾ 8)

ਉਹ ਉਨ੍ਹਾਂ ਦੀ ਵੀ ਕਦਰ ਕਰਦਾ ਹੈ ਜੋ ਬੁਢਾਪੇ ਵਿਚ ਵੀ ਉਸ ਦੀ ਸੇਵਾ ਕਰਦੇ ਹਨ (ਜ਼ਬੂ 92:12-15; w20.01 19 ਪੈਰਾ 18)

ਖ਼ੁਦ ਨੂੰ ਪੁੱਛੋ, ‘ਕਿਹੜੀ ਚੀਜ਼ ਮੈਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਤੋਂ ਰੋਕਦੀ ਹੈ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 92:5​—ਇਹ ਆਇਤ ਯਹੋਵਾਹ ਦੀ ਬੁੱਧ ਨੂੰ ਕਿਵੇਂ ਵਧੀਆ ਤਰੀਕੇ ਬਿਆਨ ਕਰਦੀ ਹੈ? (cl 176 ਪੈਰਾ 18)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਗੱਲਾਂ-ਗੱਲਾਂ ਵਿਚ ਵਿਅਕਤੀ ਨੂੰ ਦੱਸੋ ਕਿ ਤੁਸੀਂ ਕਿਵੇਂ ਲੋਕਾਂ ਨੂੰ ਬਾਈਬਲ ਵਿੱਚੋਂ ਚੰਗੀਆਂ ਗੱਲਾਂ ਸਿਖਾਉਂਦੇ ਹੋ। (lmd ਪਾਠ 5 ਨੁਕਤਾ 3)

5. ਦੁਬਾਰਾ ਮਿਲਣਾ

(3 ਮਿੰਟ) ਮੌਕਾ ਮਿਲਣ ਤੇ ਗਵਾਹੀ। ਉਸ ਵਿਅਕਤੀ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ ਜਿਸ ਨੇ ਪਹਿਲਾਂ ਸਟੱਡੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। (lmd ਪਾਠ 8 ਨੁਕਤਾ 4)

6. ਚੇਲੇ ਬਣਾਉਣੇ

(5 ਮਿੰਟ) ਇਕ ਅਜਿਹੇ ਬਾਈਬਲ ਵਿਦਿਆਰਥੀ ਨਾਲ ਚਰਚਾ ਕਰੋ ਜੋ ਤਰੱਕੀ ਨਹੀਂ ਕਰ ਰਿਹਾ। (lmd ਪਾਠ 12 ਨੁਕਤਾ 5)

ਸਾਡੀ ਮਸੀਹੀ ਜ਼ਿੰਦਗੀ

ਗੀਤ 5

7. ਜਦੋਂ ਚਿੰਤਾਵਾਂ ਨੌਜਵਾਨਾਂ ਨੂੰ ਘੇਰ ਲੈਣ

(15 ਮਿੰਟ) ਚਰਚਾ।

ਯਹੋਵਾਹ ਦੇ ਸੇਵਕਾਂ ਨੂੰ ਵੀ ਚਿੰਤਾਵਾਂ ਹੁੰਦੀਆਂ ਹਨ। ਮਿਸਾਲ ਲਈ, ਦਾਊਦ ਆਪਣੀ ਜ਼ਿੰਦਗੀ ਵਿਚ ਕਈ ਵਾਰ ਚਿੰਤਾਵਾਂ ਨਾਲ ਘਿਰਿਆ ਰਿਹਾ। (ਜ਼ਬੂ 13:2; 139:23) ਅੱਜ ਵੀ ਸਾਡੇ ਭੈਣਾਂ-ਭਰਾਵਾਂ ਨੂੰ ਚਿੰਤਾਵਾਂ ਘੇਰ ਲੈਂਦੀਆਂ ਹਨ। ਸਾਡੇ ਨੌਜਵਾਨ ਵੀ ਇਨ੍ਹਾਂ ਤੋਂ ਨਹੀਂ ਬਚ ਪਾਉਂਦੇ। ਕਈ ਵਾਰ ਹੱਦੋਂ ਵੱਧ ਚਿੰਤਾ ਕਰਨ ਕਰਕੇ ਉਨ੍ਹਾਂ ਲਈ ਰੋਜ਼ਮੱਰਾ ਦੇ ਕੰਮ ਕਰਨੇ ਵੀ ਔਖੇ ਹੋ ਜਾਂਦੇ ਹਨ, ਜਿਵੇਂ ਸਕੂਲ ਜਾਂ ਸਭਾਵਾਂ ਵਿਚ ਜਾਣਾ। ਇਸ ਕਰਕੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਸਕਦੀ ਹੈ ਜਾਂ ਸ਼ਾਇਦ ਉਹ ਆਪਣੀ ਜਾਨ ਲੈਣ ਬਾਰੇ ਸੋਚਣ।

ਨੌਜਵਾਨੋ, ਜੇ ਤੁਹਾਨੂੰ ਹੱਦੋਂ ਵੱਧ ਚਿੰਤਾ ਹੋਣ ਲੱਗੇ, ਤਾਂ ਆਪਣੇ ਮਾਪਿਆਂ ਜਾਂ ਮੰਡਲੀ ਦੇ ਕਿਸੇ ਸਮਝਦਾਰ ਭੈਣ ਜਾਂ ਭਰਾ ਨਾਲ ਗੱਲ ਕਰੋ। ਯਹੋਵਾਹ ਨੂੰ ਵੀ ਪ੍ਰਾਰਥਨਾ ਕਰੋ। (ਫ਼ਿਲਿ 4:6) ਉਹ ਜ਼ਰੂਰ ਤੁਹਾਡੀ ਮਦਦ ਕਰੇਗਾ। (ਜ਼ਬੂ 94:17-19; ਯਸਾ 41:10) ਸਟੀਂਗ ਦੀ ਮਿਸਾਲ ʼਤੇ ਗੌਰ ਕਰੋ।

ਯਹੋਵਾਹ ਨੇ ਮੇਰਾ ਖ਼ਿਆਲ ਰੱਖਿਆ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

• ਬਾਈਬਲ ਦੀ ਕਿਹੜੀ ਆਇਤ ਨੇ ਸਟੀਂਗ ਦੀ ਮਦਦ ਕੀਤੀ ਅਤੇ ਕਿਉਂ?

• ਯਹੋਵਾਹ ਨੇ ਕਿਵੇਂ ਉਸ ਦਾ ਖ਼ਿਆਲ ਰੱਖਿਆ?

ਮਾਪਿਓ, ਜੇ ਤੁਹਾਡੇ ਬੱਚਿਆਂ ਨੂੰ ਚਿੰਤਾ ਹੁੰਦੀ ਹੈ, ਤਾਂ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣੋ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਯਕੀਨ ਦਿਵਾਓ ਕਿ ਯਹੋਵਾਹ ਵੀ ਉਨ੍ਹਾਂ ਨੂੰ ਪਿਆਰ ਕਰਦਾ ਹੈ। (ਤੀਤੁ 2:4; ਯਾਕੂ 1:19) ਯਹੋਵਾਹ ʼਤੇ ਭਰੋਸਾ ਰੱਖੋ ਕਿ ਉਹ ਇੱਦਾਂ ਕਰਨ ਲਈ ਤੁਹਾਨੂੰ ਦਿਲਾਸਾ ਅਤੇ ਹਿੰਮਤ ਦੇਵੇਗਾ।

ਸ਼ਾਇਦ ਸਾਨੂੰ ਪਤਾ ਨਾ ਹੋਵੇ ਕਿ ਮੰਡਲੀ ਵਿਚ ਕੌਣ-ਕੌਣ ਚਿੰਤਾਵਾਂ ਨਾਲ ਘਿਰਿਆ ਹੋਇਆ ਹੈ ਜਾਂ ਸ਼ਾਇਦ ਸਾਨੂੰ ਸਮਝ ਨਾ ਲੱਗੇ ਕਿ ਉਨ੍ਹਾਂ ʼਤੇ ਕੀ ਬੀਤ ਰਹੀ ਹੈ। ਪਰ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਲਈ ਬਹੁਤ ਕੁਝ ਕਰ ਸਕਦੇ ਹਨ ਤਾਂਕਿ ਉਨ੍ਹਾਂ ਨੂੰ ਲੱਗੇ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਆਪਣਾ ਸਮਝਦੇ ਹਾਂ।​—ਕਹਾ 12:25; ਇਬ 10:24.

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 65 ਅਤੇ ਪ੍ਰਾਰਥਨਾ