Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਬਾਈਬਲ ਸਟੱਡੀ ਕਰਾਉਂਦੇ ਸਮੇਂ ਇਹ ਗ਼ਲਤੀਆਂ ਕਰਨ ਤੋਂ ਬਚੋ

ਬਾਈਬਲ ਸਟੱਡੀ ਕਰਾਉਂਦੇ ਸਮੇਂ ਇਹ ਗ਼ਲਤੀਆਂ ਕਰਨ ਤੋਂ ਬਚੋ

ਬਹੁਤ ਜ਼ਿਆਦਾ ਬੋਲਣਾ: ਇਹ ਨਾ ਸੋਚੋ ਕਿ ਤੁਹਾਨੂੰ ਸਾਰਾ ਕੁਝ ਸਮਝਾਉਣਾ ਚਾਹੀਦਾ ਹੈ। ਯਿਸੂ ਨੇ ਸਵਾਲ ਪੁੱਛੇ ਤਾਂਕਿ ਲੋਕ ਆਪ ਸੋਚਣ ਅਤੇ ਸਹੀ ਨਤੀਜੇ ’ਤੇ ਪਹੁੰਚਣ। (ਮੱਤੀ 17:24-27) ਸਵਾਲਾਂ ਨਾਲ ਸਟੱਡੀ ਜਾਨਦਾਰ ਹੋ ਜਾਂਦੀ ਹੈ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਵਿਦਿਆਰਥੀ ਗੱਲਾਂ ਨੂੰ ਸਮਝਦਾ ਤੇ ਮੰਨਦਾ ਹੈ। (ਸੇਵਾ ਸਕੂਲ [ਹਿੰਦੀ], 253 ਪੈਰੇ 2-3) ਸਵਾਲ ਪੁੱਛਦੇ ਸਮੇਂ ਧੀਰਜ ਨਾਲ ਜਵਾਬ ਸੁਣਨ ਦੀ ਉਡੀਕ ਕਰੋ। ਜੇ ਵਿਦਿਆਰਥੀ ਗ਼ਲਤ ਜਵਾਬ ਦਿੰਦਾ ਹੈ, ਤਾਂ ਉਸ ਨੂੰ ਸਹੀ ਜਵਾਬ ਦੱਸਣ ਦੀ ਬਜਾਇ ਹੋਰ ਸਵਾਲ ਪੁੱਛੋ ਤਾਂਕਿ ਉਹ ਆਪ ਸਹੀ ਸਿੱਟੇ ’ਤੇ ਪਹੁੰਚੇ। (ਸੇਵਾ ਸਕੂਲ 238 ਪੈਰੇ 1-2) ਉੱਨੀ ਕੁ ਰਫ਼ਤਾਰ ਨਾਲ ਬੋਲੋ ਜਿਸ ਨਾਲ ਤੁਹਾਡੇ ਵਿਦਿਆਰਥੀ ਨੂੰ ਨਵੀਆਂ ਗੱਲਾਂ ਸਮਝ ਆ ਜਾਣ।ਸੇਵਾ ਸਕੂਲ 230 ਪੈਰਾ 4.

ਜ਼ਿਆਦਾ ਨਾ ਉਲਝਾਓ: ਤੁਸੀਂ ਕਿਸੇ ਵਿਸ਼ੇ ਬਾਰੇ ਜੋ ਕੁਝ ਜਾਣਦੇ ਹੋ, ਉਹ ਸਾਰਾ ਕੁਝ ਸਮਝਾਉਣ ਦੀ ਕੋਸ਼ਿਸ਼ ਨਾ ਕਰੋ। (ਯੂਹੰ 16:12) ਪੈਰੇ ਦੇ ਮੁੱਖ ਨੁਕਤੇ ’ਤੇ ਧਿਆਨ ਦਿਓ। (ਸੇਵਾ ਸਕੂਲ 226 ਪੈਰੇ 4-5) ਬਹੁਤ ਸਾਰੀ ਜਾਣਕਾਰੀ ਦੇਣ ਨਾਲ ਮੁੱਖ ਨੁਕਤੇ ਪਤਾ ਨਹੀਂ ਲੱਗਣਗੇ ਭਾਵੇਂ ਜਾਣਕਾਰੀ ਵਿਚ ਦਿਲਚਸਪ ਗੱਲਾਂ ਹਨ। (ਸੇਵਾ ਸਕੂਲ 235 ਪੈਰਾ 3) ਜਦੋਂ ਵਿਦਿਆਰਥੀ ਨੂੰ ਮੁੱਖ ਨੁਕਤਾ ਸਮਝ ਆ ਜਾਂਦਾ ਹੈ, ਤਾਂ ਅਗਲਾ ਪੈਰਾ ਕਰਾਓ।

ਸਿਰਫ਼ ਜਾਣਕਾਰੀ ਖ਼ਤਮ ਕਰਨੀ: ਸਾਡਾ ਮਕਸਦ ਦਿਲ ਤਕ ਪਹੁੰਚਣਾ ਹੈ, ਨਾ ਕਿ ਜਾਣਕਾਰੀ ਪੂਰੀ ਕਰਨਾ। (ਲੂਕਾ 24:32) ਪਾਠ ਵਿਚ ਮੁੱਖ ਹਵਾਲਿਆਂ ’ਤੇ ਧਿਆਨ ਦੇ ਕੇ ਪਰਮੇਸ਼ੁਰ ਦੇ ਬਚਨ ਦੀ ਤਾਕਤ ਇਸਤੇਮਾਲ ਕਰੋ। (2 ਕੁਰਿੰ 10:4; ਇਬ 4:12; ਸੇਵਾ ਸਕੂਲ 144 ਪੈਰੇ 1-3) ਸੌਖੀਆਂ ਮਿਸਾਲਾਂ ਦਿਓ। (ਸੇਵਾ ਸਕੂਲ 245 ਪੈਰੇ 2-4) ਵਿਦਿਆਰਥੀ ਦੀਆਂ ਮੁਸ਼ਕਲਾਂ ਤੇ ਵਿਸ਼ਵਾਸਾਂ ਨੂੰ ਧਿਆਨ ਵਿਚ ਰੱਖੋ ਤੇ ਉਸ ਮੁਤਾਬਕ ਅਧਿਆਇ ਨੂੰ ਢਾਲ਼ੋ। ਇੱਦਾਂ ਦੇ ਸਵਾਲ ਪੁੱਛੋ: “ਜੋ ਗੱਲਾਂ ਤੁਸੀਂ ਸਿੱਖ ਰਹੇ ਹੋ, ਉਨ੍ਹਾਂ ਬਾਰੇ ਤੁਸੀਂ ਕੀ ਸੋਚਦੇ ਹੋ?” “ਇਨ੍ਹਾਂ ਗੱਲਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?” “ਇਸ ਸਲਾਹ ’ਤੇ ਚੱਲਣ ਦਾ ਕੀ ਫ਼ਾਇਦਾ ਹੋ ਸਕਦਾ ਹੈ?”ਸੇਵਾ ਸਕੂਲ 238 ਪੈਰੇ 3-5; 259 ਪੈਰਾ 1.