Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਦਿਲਚਸਪੀ ਰੱਖਣ ਵਾਲਿਆਂ ਨੂੰ ਸਭਾਵਾਂ ਵਿਚ ਆਉਣ ਦਾ ਉਤਸ਼ਾਹ ਦਿਓ

ਹੋਰ ਵਧੀਆ ਪ੍ਰਚਾਰਕ ਬਣੋ—ਦਿਲਚਸਪੀ ਰੱਖਣ ਵਾਲਿਆਂ ਨੂੰ ਸਭਾਵਾਂ ਵਿਚ ਆਉਣ ਦਾ ਉਤਸ਼ਾਹ ਦਿਓ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਸਭਾਵਾਂ ਵਿਚ ‘ਯਹੋਵਾਹ ਲਈ ਗਾਉਣ’ ਅਤੇ ‘ਉਹ ਦੀ ਉਸਤਤ ਕਰਨ’ ਦੇ ਮੌਕੇ ਮਿਲਦੇ ਹਨ। (ਜ਼ਬੂ 149:1) ਸਭਾਵਾਂ ਵਿਚ ਸਾਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਬਾਰੇ ਸਿਖਾਇਆ ਜਾਂਦਾ ਹੈ। (ਜ਼ਬੂ 143:10) ਦਿਲਚਸਪੀ ਰੱਖਣ ਵਾਲੇ ਲੋਕ ਅਤੇ ਬਾਈਬਲ ਵਿਦਿਆਰਥੀ ਜਦੋਂ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੰਦੇ ਹਨ, ਤਾਂ ਉਹ ਕਾਫ਼ੀ ਤਰੱਕੀ ਕਰਦੇ ਹਨ।

ਇਸ ਤਰ੍ਹਾਂ ਕਿਵੇਂ ਕਰੀਏ:

  • ਜਿੰਨੀ ਛੇਤੀ ਹੋ ਸਕੇ, ਸਭਾਵਾਂ ਵਿਚ ਆਉਣ ਲਈ ਕਹੋ। ਬਾਕਾਇਦਾ ਬਾਈਬਲ ਸਟੱਡੀ ਸ਼ੁਰੂ ਹੋਣ ਤਕ ਇੰਤਜ਼ਾਰ ਨਾ ਕਰੋ।ਪ੍ਰਕਾ 22:17

  • ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੱਸੋ ਕਿ ਸਭਾ ਵਿਚ ਕੀ-ਕੀ ਹੋਵੇਗਾ ਅਤੇ ਕਿਸ ਗੱਲ ’ਤੇ ਚਰਚਾ ਕੀਤੀ ਜਾਵੇਗੀ। ਇਹ ਪ੍ਰਕਾਸ਼ਨ ਤੁਹਾਡੀ ਮਦਦ ਕਰ ਸਕਦੇ ਹਨ: ਮੀਟਿੰਗਾਂ ਲਈ ਸੱਦਾ-ਪੱਤਰ, ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਅਤੇ ਯਹੋਵਾਹ ਦੀ ਇੱਛਾ ਬਰੋਸ਼ਰ ਦੇ ਪਾਠ 5 ਅਤੇ 7

  • ਮਦਦ ਕਰੋ। ਕੀ ਦਿਲਚਸਪੀ ਰੱਖਣ ਵਾਲੇ ਨੂੰ ਸਭਾ ਵਿਚ ਆਉਣ ਲਈ ਜਾਂ ਸਲੀਕੇਦਾਰ ਕੱਪੜਿਆਂ ਦੀ ਚੋਣ ਕਰਨ ਵਿਚ ਮਦਦ ਚਾਹੀਦੀ ਹੈ? ਸਭਾ ਵਿਚ ਉਸ ਦੇ ਨਾਲ ਬੈਠੋ ਅਤੇ ਆਪਣੇ ਪ੍ਰਕਾਸ਼ਨ ਉਸ ਨਾਲ ਸਾਂਝੇ ਕਰੋ। ਉਸ ਨੂੰ ਦੂਜਿਆਂ ਨਾਲ ਮਿਲਾਓ