ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਗੱਲਬਾਤ ਕਰ ਕੇ ਗਵਾਹੀ ਦਿੱਤੀ ਜਾ ਸਕਦੀ ਹੈ
ਮੌਕਾ ਮਿਲਣ ’ਤੇ ਯਿਸੂ ਨੇ ਸਾਧਾਰਣ ਗੱਲਬਾਤ ਕਰ ਕੇ ਸਾਮਰੀ ਤੀਵੀਂ ਨੂੰ ਗਵਾਹੀ ਦਿੱਤੀ। ਅਸੀਂ ਅਜਨਬੀਆਂ ਨਾਲ ਗੱਲਬਾਤ ਕਰਨ ਦੀ ਆਪਣੀ ਯੋਗਤਾ ਕਿਵੇਂ ਵਧਾ ਸਕਦੇ ਹਾਂ?
-
ਲੋਕਾਂ ਨਾਲ ਦੋਸਤਾਨਾ ਤਰੀਕੇ ਨਾਲ ਪੇਸ਼ ਆਓ ਅਤੇ ਉਨ੍ਹਾਂ ਨਾਲ ਗੱਲਬਾਤ ਕਰੋ। ਭਾਵੇਂ ਕਿ ਯਿਸੂ ਥੱਕਿਆ ਹੋਇਆ ਸੀ, ਪਰ ਉਸ ਨੇ ਸਿਰਫ਼ ਪਾਣੀ ਮੰਗ ਕੇ ਗੱਲਬਾਤ ਸ਼ੁਰੂ ਕੀਤੀ। ਸੋ ਤੁਸੀਂ ਪਿਆਰ ਨਾਲ ਨਮਸਤੇ ਕਹਿ ਕੇ ਅਤੇ ਫਿਰ ਮੌਸਮ ਅਤੇ ਹੁਣੇ-ਹੁਣੇ ਵਾਪਰੀ ਕਿਸੇ ਘਟਨਾ ਦਾ ਜ਼ਿਕਰ ਕਰ ਕੇ ਗੱਲਬਾਤ ਸ਼ੁਰੂ ਕਰ ਸਕਦੇ ਹੋ। ਯਾਦ ਰੱਖੋ, ਗੱਲਬਾਤ ਸ਼ੁਰੂ ਕਰਨੀ ਸਾਡਾ ਮਕਸਦ ਹੈ। ਇਸ ਲਈ ਕਿਸੇ ਵੀ ਅਜਿਹੇ ਵਿਸ਼ੇ ਬਾਰੇ ਗੱਲ ਕਰੋ ਜਿਸ ਵਿਚ ਉਸ ਵਿਅਕਤੀ ਦੀ ਦਿਲਚਸਪੀ ਹੋ ਸਕਦੀ ਹੈ। ਜੇ ਉਹ ਜਵਾਬ ਨਹੀਂ ਦਿੰਦਾ, ਤਾਂ ਕੋਈ ਗੱਲ ਨਹੀਂ। ਕਿਸੇ ਹੋਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਯਹੋਵਾਹ ਤੋਂ ਹਿੰਮਤ ਮੰਗੋ।—ਨਹ 2:4; ਰਸੂ 4:29.
-
ਦੇਖੋ ਕਿ ਤੁਸੀਂ ਕਿਨ੍ਹਾਂ ਮੌਕਿਆਂ ’ਤੇ ਖ਼ੁਸ਼ ਖ਼ਬਰੀ ਸੁਣਾ ਸਕਦੇ ਹੋ। ਪਰ ਗਵਾਹੀ ਦੇਣ ਵਿਚ ਜਲਦਬਾਜ਼ੀ ਨਾ ਕਰੋ। ਪਹਿਲਾਂ ਥੋੜ੍ਹੇ ਚਿਰ ਲਈ ਆਮ ਵਿਸ਼ੇ ’ਤੇ ਗੱਲਬਾਤ ਕਰੋ। ਜੇ ਤੁਸੀਂ ਕਿਸੇ ਨੂੰ ਖ਼ੁਸ਼ ਖ਼ਬਰੀ ਸੁਣਨ ਲਈ ਮਜਬੂਰ ਕਰਦੇ ਹੋ, ਤਾਂ ਸ਼ਾਇਦ ਉਸ ਨੂੰ ਚੰਗਾ ਨਾ ਲੱਗੇ ਅਤੇ ਗੱਲ ਕਰਨੀ ਬੰਦ ਕਰ ਦੇਵੇ। ਜੇ ਖ਼ੁਸ਼-ਖ਼ਬਰੀ ਦੱਸਣ ਤੋਂ ਪਹਿਲਾਂ ਹੀ ਗੱਲਬਾਤ ਖ਼ਤਮ ਹੋ ਜਾਂਦੀ ਹੈ, ਤਾਂ ਨਿਰਾਸ਼ ਨਾ ਹੋਵੇ। ਜੇ ਤੁਹਾਨੂੰ ਖ਼ੁਸ਼ ਖ਼ਬਰੀ ਬਾਰੇ ਦੱਸਣ ਤੋਂ ਡਰ ਲੱਗਦਾ ਹੈ, ਤਾਂ ਗਵਾਹੀ ਦੇਣ ਦਾ ਟੀਚਾ ਰੱਖੇ ਬਿਨਾਂ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। [ਵੀਡੀਓ 1 ਚਲਾਓ ਅਤੇ ਚਰਚਾ ਕਰੋ।]
-
ਦਿਲੋਂ ਆਪਣੇ ਵਿਸ਼ਵਾਸ ਬਾਰੇ ਦੱਸ ਕੇ ਗਵਾਹੀ ਦੇਣ ਦਾ ਮੌਕਾ ਪੈਦਾ ਕਰੋ ਜਿਸ ਕਰਕੇ ਸੁਣਨ ਵਾਲਾ ਤੁਹਾਡੇ ਵਿਸ਼ਵਾਸ ਬਾਰੇ ਹੋਰ ਜਾਣਨ ਲਈ ਉਤਾਵਲਾ ਹੋ ਸਕਦਾ ਹੈ। ਯਿਸੂ ਨੇ ਦਿਲਚਸਪੀ ਪੈਦਾ ਕਰਨ ਵਾਲੀਆਂ ਗੱਲਾਂ ਕਹੀਆਂ ਜਿਸ ਕਰਕੇ ਤੀਵੀਂ ਨੇ ਸਵਾਲ ਪੁੱਛੇ। ਫਿਰ ਉਸ ਨੇ ਤੀਵੀਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਸ ਨੂੰ ਖ਼ੁਸ਼-ਖ਼ਬਰੀ ਸੁਣਾਈ। [ਵੀਡੀਓ 2 ਚਲਾਓ ਅਤੇ ਚਰਚਾ ਕਰੋ ਅਤੇ ਫਿਰ ਵੀਡੀਓ 3 ਚਲਾਓ ਅਤੇ ਚਰਚਾ ਕਰੋ।]