ਸਹੀ ਇਰਾਦੇ ਨਾਲ ਯਿਸੂ ਦੇ ਪਿੱਛੇ-ਪਿੱਛੇ ਚੱਲੋ
ਯਿਸੂ ਨੇ ਚੇਲਿਆਂ ਨੂੰ ਇਕ ਮਿਸਾਲ ਦਿੱਤੀ ਜਿਸ ਦੀ ਚੇਲਿਆਂ ਨੂੰ ਸਮਝ ਨਹੀਂ ਲੱਗੀ। ਇਸ ਕਰਕੇ ਕੁਝ ਜਣਿਆਂ ਨੇ ਠੋਕਰ ਖਾਧੀ ਅਤੇ ਯਿਸੂ ਦਾ ਸਾਥ ਛੱਡ ਕੇ ਚਲੇ ਗਏ। ਇਕ ਦਿਨ ਪਹਿਲਾਂ ਹੀ, ਯਿਸੂ ਨੇ ਉਨ੍ਹਾਂ ਨੂੰ ਚਮਤਕਾਰ ਕਰ ਕੇ ਰੋਟੀ ਖਿਲਾਈ ਸੀ ਅਤੇ ਕਿਹਾ ਸੀ ਕਿ ਉਸ ਨੇ ਇਹ ਚਮਤਕਾਰ ਪਰਮੇਸ਼ੁਰ ਦੀ ਤਾਕਤ ਨਾਲ ਕੀਤਾ ਸੀ। ਫਿਰ ਉਨ੍ਹਾਂ ਨੇ ਠੋਕਰ ਕਿਉਂ ਖਾਧੀ? ਕਿਉਂਕਿ ਉਹ ਸੁਆਰਥ ਕਰਕੇ ਯਿਸੂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ। ਉਹ ਯਿਸੂ ਕੋਲ ਇਸ ਲਈ ਆਉਂਦੇ ਸਨ ਤਾਂਕਿ ਉਹ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇ।
ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੈਂ ਯਿਸੂ ਦੇ ਪਿੱਛੇ ਕਿਉਂ ਚੱਲਦਾ ਹਾਂ? ਕੀ ਮੈਂ ਹੁਣ ਅਤੇ ਭਵਿੱਖ ਵਿਚ ਸਿਰਫ਼ ਬਰਕਤਾਂ ਪਾਉਣ ਲਈ ਹੀ ਇੱਦਾਂ ਕਰਦਾ ਹਾਂ? ਜਾਂ ਕੀ ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਹਾਂ?’
ਸਾਨੂੰ ਠੋਕਰ ਕਿਉਂ ਲੱਗ ਸਕਦੀ ਹੈ ਜੇ ਅਸੀਂ ਮੁੱਖ ਤੌਰ ਤੇ ਹੇਠ ਲਿਖੇ ਕਾਰਨਾਂ ਕਰਕੇ ਹੀ ਯਹੋਵਾਹ ਦੀ ਸੇਵਾ ਕਰਦੇ ਹਾਂ?
-
ਸਾਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਸਮਾਂ ਬਿਤਾਉਣਾ ਪਸੰਦ ਹੈ
-
ਅਸੀਂ ਸੋਹਣੀ ਧਰਤੀ ’ਤੇ ਰਹਿਣਾ ਚਾਹੁੰਦੇ ਹਾਂ