ਯਿਸੂ ਨੇ ਆਪਣੇ ਪਿਤਾ ਦੀ ਵਡਿਆਈ ਕੀਤੀ
ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਸਵਰਗੀ ਪਿਤਾ ਦੀ ਵਡਿਆਈ ਕੀਤੀ। ਯਿਸੂ ਚਾਹੁੰਦਾ ਸੀ ਕਿ ਲੋਕ ਜਾਣਨ ਕਿ ਉਸ ਦਾ ਸੰਦੇਸ਼ ਪਰਮੇਸ਼ੁਰ ਵੱਲੋਂ ਸੀ। ਇਸ ਲਈ ਉਹ ਹਮੇਸ਼ਾ ਲਿਖਤਾਂ ਵਿੱਚੋਂ ਹੀ ਸਿਖਾਉਂਦਾ ਸੀ ਅਤੇ ਉਹ ਵਾਰ-ਵਾਰ ਲਿਖਤਾਂ ਤੋਂ ਹਵਾਲਾ ਦਿੰਦਾ ਸੀ। ਜਦੋਂ ਲੋਕ ਉਸ ਦੀ ਵਡਿਆਈ ਕਰਦੇ ਸਨ, ਤਾਂ ਉਹ ਇਹ ਵਡਿਆਈ ਖ਼ੁਦ ਲੈਣ ਦੀ ਬਜਾਇ ਯਹੋਵਾਹ ਨੂੰ ਦਿੰਦਾ ਸੀ। ਉਸ ਲਈ ਯਹੋਵਾਹ ਵੱਲੋਂ ਮਿਲਿਆ ਕੰਮ ਪੂਰਾ ਕਰਨਾ ਸਭ ਤੋਂ ਜ਼ਰੂਰੀ ਸੀ।—ਯੂਹੰ 17:4.
ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ ਜਦੋਂ . . .
-
ਅਸੀਂ ਬਾਈਬਲ ਅਧਿਐਨ ਕਰਾਉਂਦੇ ਹਾਂ ਜਾਂ ਸਟੇਜ ਤੋਂ ਸਿਖਾਉਂਦੇ ਹਾਂ?
-
ਦੂਸਰੇ ਸਾਡੀ ਤਾਰੀਫ਼ ਕਰਦੇ ਹਨ?
-
ਅਸੀਂ ਫ਼ੈਸਲਾ ਕਰਦੇ ਹਾਂ ਕਿ ਅਸੀਂ ਆਪਣਾ ਸਮਾਂ ਕਿਵੇਂ ਬਿਤਾਵਾਂਗੇ?