ਸਾਡੀ ਮਸੀਹੀ ਜ਼ਿੰਦਗੀ
ਯਿਸੂ ਵਾਂਗ ਨਿਮਰ ਬਣੋ
ਚਾਹੇ ਯਿਸੂ ਸਭ ਤੋਂ ਮਹਾਨ ਆਦਮੀ ਸੀ, ਪਰ ਯਹੋਵਾਹ ਦੀ ਵਡਿਆਈ ਕਰ ਕੇ ਉਸ ਨੇ ਨਿਮਰਤਾ ਦਿਖਾਈ। (ਯੂਹੰ 7:16-18) ਦੂਜੇ ਪਾਸੇ, ਇਕ ਦੁਸ਼ਟ ਦੂਤ ਸ਼ੈਤਾਨ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਜਿਸ ਦਾ ਮਤਲਬ ਹੈ, “ਬਦਨਾਮ ਕਰਨ ਵਾਲਾ।” (ਯੂਹੰ 8:44) ਫ਼ਰੀਸੀਆਂ ਵਿਚ ਸ਼ੈਤਾਨ ਦਾ ਰਵੱਈਆ ਦੇਖਿਆ ਜਾ ਸਕਦਾ ਸੀ। ਘਮੰਡ ਕਰਕੇ ਉਹ ਮਸੀਹ ’ਤੇ ਨਿਹਚਾ ਕਰਨ ਵਾਲਿਆਂ ਨੂੰ ਨੀਵਾਂ ਸਮਝਦੇ ਸਨ। (ਯੂਹੰ 7:45-49) ਮੰਡਲੀ ਵਿਚ ਜ਼ਿੰਮੇਵਾਰੀਆਂ ਮਿਲਣ ’ਤੇ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?
“ਤੁਸੀਂ ਆਪਸ ਵਿਚ ਪਿਆਰ ਕਰੋ”—ਈਰਖਾ ਕਰਨ ਅਤੇ ਸ਼ੇਖ਼ੀਆਂ ਮਾਰਨ ਤੋਂ ਬਚੋ, ਭਾਗ 1 ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲ ਦਾ ਜਵਾਬ ਦਿਓ:
-
ਐਲਿਕਸ ਨੇ ਕਿਵੇਂ ਦਿਖਾਇਆ ਕਿ ਉਹ ਘਮੰਡੀ ਸੀ?
“ਤੁਸੀਂ ਆਪਸ ਵਿਚ ਪਿਆਰ ਕਰੋ”—ਈਰਖਾ ਕਰਨ ਅਤੇ ਸ਼ੇਖ਼ੀਆਂ ਮਾਰਨ ਤੋਂ ਬਚੋ, ਭਾਗ 2 ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਐਲਿਕਸ ਨੇ ਨਿਮਰਤਾ ਕਿਵੇਂ ਦਿਖਾਈ?
ਐਲਿਕਸ ਨੇ ਬਿਲ ਅਤੇ ਕਾਰਲ ਨੂੰ ਹੌਸਲਾ ਕਿਵੇਂ ਦਿੱਤਾ?
“ਤੁਸੀਂ ਆਪਸ ਵਿਚ ਪਿਆਰ ਕਰੋ”—ਘਮੰਡ ਅਤੇ ਬਦਤਮੀਜ਼ੀ ਨਾ ਕਰੋ, ਭਾਗ 1 ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲ ਦਾ ਜਵਾਬ ਦਿਓ:
-
ਭਰਾ ਹੈਰਿਸ ਨਿਮਰਤਾ ਕਿਉਂ ਨਹੀਂ ਦਿਖਾ ਸਕਿਆ?
“ਤੁਸੀਂ ਆਪਸ ਵਿਚ ਪਿਆਰ ਕਰੋ”—ਘਮੰਡ ਅਤੇ ਬਦਤਮੀਜ਼ੀ ਨਾ ਕਰੋ, ਭਾਗ 2 ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਭਰਾ ਹੈਰਿਸ ਨੇ ਨਿਮਰਤਾ ਕਿਵੇਂ ਦਿਖਾਈ?
ਭਰਾ ਹੈਰਿਸ ਦੀ ਮਿਸਾਲ ਤੋਂ ਭੈਣ ਫ਼ੇ ਨੇ ਕੀ ਸਿੱਖਿਆ?